ਸੇਹਰਾ ਸਕੂਲ ਦੇ ਵਿਦਿਆਰਥੀਆਂ ਨੇ ਅੰਬੇਦਕਰ ਹੋਟਲ ਮੈਨਜਮੈਟ ਕਾਲਜ ਚੰਡੀਗੜ੍ਹ ਵਿਖੇ ਕੀਤੀ ਵਿਜਿਟ
ਪੰਜਾਬ ਨੈੱਟਵਰਕ, ਚੰਡੀਗੜ੍ਹ
ਐਨ ਐਸ ਕਿਊ ਐਫ ਵੋਕੇਸ਼ਨਲ ਟ੍ਰੇਡ ਟੂਰਿਜ਼ਮ ਅਤੇ ਹਾਸਪੀਟੈਲਿਟੀ ਦੇ ਵਿਦਿਆਰਥੀਆਂ ਵਲੋਂ ਕੀਤੀ ਗਈ ਇੰਡਸਟਰੀ ਵਿਜ਼ਿਟ ਸਬੰਧੀ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਵਲੋਂ ਦੱਸਿਆ ਕਿ ਇਹ ਵਿਜ਼ਿਟ ਚੰਡੀਗੜ ਦੇ ਮਸਹੂਰ ਅੰਬੇਦਕਰ ਕਾਲਜ ਹੋਟਲ ਮੈਨਜਮੈਟ ਵਿਖੇ ਕਰਵਾਈ ਸੀ ਜਿਥੇ ਵਿਦਿਆਰਥੀਆਂ ਨੂੰ ਬਹੁਤ ਕੁਜ ਸਿੱਖਣ ਨੂੰ ਮਿਲਿਆ।
ਐਨ ਐਸ ਕਿਊ ਐਫ ਵੋਕੇਸ਼ਨਲ ਵਿਸ਼ੇ ਟਰਿਜ਼ਮ ਬਾਰੇ ਜਾਣਕਾਰੀ ਦੇਦੇ ਹੋਏ ਦਸਿਆ ਕਿ ਇਸ ਵਿਸ਼ੇ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਤੇ ਉਹ ਇਹ ਵਿਸ਼ਾ ਪੜ ਕੇ ਹੁਨਰਮੰਦ ਬੰਨ ਰਹੇ ਹਨ ਤੇ ਇਹ ਵਿਸ਼ਾ ਬੱਚਿਆਂ ਲਈ ਬਹੁਤ ਲਾਭਕਾਰੀ ਹੈ। ਇਸ ਮੌਕੇ ਓਹਨਾ ਨਾਲ ਟੂਰਿਜ਼ਮ ਵਿਸ਼ੇ ਦੇ ਅਧਿਆਪਕ ਜਸਵਿੰਦਰ ਸਿੰਘ ਦੀ ਬਹੁਤ ਸਲਾਘਾ ਕੀਤੀ ਕੇ ਉਹ ਬਹੁਤ ਤਨਦੇਹੀ ਨਾਲ ਇਸ ਵਿਸ਼ੇ ਨੂੰ ਪੜਾ ਰਹੇ ਹਨ ਇਸ ਮੋਕੇ ਰਵਦੀਪ ਸਿੰਘ ਤਰਸਵੀਰ ਸਿਘ ਹੋਰ ਮੌਜ਼ੂਦ ਸਨ।