ਹੁਣ ਭਗਵੰਤ ਮਾਨ ਸਰਕਾਰ ਕਿੱਥੇ? ਬਿਨਾਂ ਪਰਾਲੀ ਸਾੜੇ ਬੀਜੀ ਕਣਕ ‘ਤੇ ਲਾਲ ਸੁੰਡੀ ਦਾ ਹਮਲਾ
ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਬੀਜੀ ਕਣਕ ਤੇ ਲਾਲ ਸੁੰਡੀ ਨੇ ਹਮਲਾ ਕਰਨ ਨੇ ਕਿਸਾਨਾਂ ਦੇ ਸਾਹ ਸੂਤੇ: ਨਾਨਕ ਸਿੰਘ ਅਮਲਾ ਸਿੰਘ ਵਾਲਾ
ਪ੍ਰਦੂਸ਼ਣ ਬਚਾਉਣ ਦੇ ਨਾਂ ਤੇ ਕਿਸਾਨਾਂ ਤੇ ਪਾਏ ਕੇਸ, ਮਾਲ ਰਿਕਾਰਡ ਵਿੱਚ ਕੀਤੀਆਂ ਰੈਡ ਐਂਟਰੀਆਂ, ਕੀਤੇ ਜ਼ੁਰਮਾਨੇ ਰੱਦ ਕੀਤੇ ਜਾਣ: ਸਤਨਾਮ ਸਿੰਘ ਮੂੰਮ
ਦਲਜੀਤ ਕੌਰ, ਮਹਿਲ ਕਲਾਂ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਕਮੇਟੀ ਦੇ ਫੈਸਲੇ ਦੀ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਮਹਿਲ ਕਲਾਂ ਦੀ ਆਗੂ ਟੀਮ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਪਰਾਲੀ ਨੂੰ ਅੱਗ ਲਾਏ ਬਗੈਰ ਹੀ ਕਣਕ ਦੀ ਬਿਜਾਈ ਕੀਤੀ ਸੀ ਉਸ ਕਣਕ ਤੇ ਲਾਲ ਸੁੰਡੀ ਨੇ ਵੱਡੀ ਪੱਧਰ ਤੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਖੇਤਾਂ ਦੇ ਖੇਤ ਖ਼ਾਲੀ ਹੋ ਰਹੇ ਹਨ।
ਲਾਲ ਸੁੰਡੀ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਪ੍ਗਟ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿਸਾਨ ਮੱਖਣ ਸਿੰਘ ਵਜੀਦਕੇ ਕਲਾਂ ਦੀ ਕਣਕ ਦੀ ਫ਼ਸਲ ਤੇ ਸੁੰਡੀ ਦਾ ਵੱਡੇ ਪੱਧਰ ਤੇ ਹਮਲਾ ਕੀਤਾ ਜੋ ਕਿ ਦਵਾਈ ਪਾਉਣ ਨਾਲ ਵੀ ਨਹੀਂ ਰੁਕ ਰਿਹਾ। ਹੁਣ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਚਰਨ ਰਾਮ ਪਹੁੰਚੇ ਜਿੰਨਾਂ ਨੇ ਦੋਬਾਰਾ ਫੇਰ ਕੀਟ ਨਾਸ਼ਕ ਦਵਾਈ ਪਾਉਣ ਦੀ ਸਲਾਹ ਦਿੱਤੀ। ਜਿਸ ਨਾਲ ਕਿਸਾਨ ਦਾ ਬਹੁਤ ਖਰਚਾ ਹੋ ਰਿਹਾ ਤੇ ਫ਼ਸਲ ਬਰਬਾਦ ਹੋ ਰਹੀ ਹੈ।
ਇਸ ਮੌਕੇ ਸੁਰਜੀਤ ਸਿੰਘ, ਗੁਰਤੇਜ ਸਿੰਘ ਵਜੀਦਕੇ ਕਲਾਂ, ਅਵਤਾਰ ਸਿੰਘ ਵਜੀਦਕੇ ਖੁਰਦ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਰਾਮ ਸਿੰਘ ਠੁੱਲੀਵਾਲ ਨੇ ਕਿਹਾ ਕਿ ਇਹ ਸਮੱਸਿਆ ਠੁੱਲੀਵਾਲ, ਰਾਏਸਰ ਤੋਂ ਇਲਾਵਾ ਹੋਰ ਸਾਰੇ ਪਿੰਡਾਂ ਵਿੱਚ ਇਹੀ ਹਾਲ ਹੈ, ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਣ ਪਹਿਲਾਂ ਹੀ ਵੱਡੀ ਪੱਧਰ ਤੇ ਕਰਜ਼ੇ ਦੀ ਮਾਰ ਹੇਠਾਂ ਆਉਣ ਕਾਰਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ।
ਜਗਤਾਰ ਸਿੰਘ ਠੁੱਲੀਵਾਲ, ਜੱਗਾ ਸਿੰਘ ਮਹਿਲ ਕਲਾਂ, ਬਲਵੀਰ ਸਿੰਘ ਮਨਾਲ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਮੰਡੀਆਂ ਵਿੱਚ ਨਮੀ ਦੇ ਨਾ ਤੇ ਕਿਸਾਨਾਂ ਨੂੰ ਮਹੀਨਾ ਮਹੀਨਾ ਰੋਲਿਆ ਗਿਆ ਦੁਖੀ ਹੋਏ ਕਿਸਾਨਾਂ ਦੀ ਮਜ਼ਬੂਰੀ ਦਾ ਨਜਾਇਜ਼ ਫ਼ਾਇਦਾ ਲਿਆ ਆੜ੍ਹਤੀ ਤੇ ਸ਼ੈਲਰ ਮਾਲਕਾਂ ਨੇ ਰਲਕੇ ਵੱਡੀ ਕਾਟ ਝੋਨੇ ਤੇ ਲਾਈ। ਕਣਕ ਨੂੰ ਪਈ ਲਾਲ ਸੁੰਡੀ ਅਤੇ ਝੋਨੇ ਵਿੱਚ ਲਾਈ ਕਾਟ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕਰੇ ਨਹੀਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਬਲਵੀਰ ਸਿੰਘ ਮਾਂਗੇਵਾਲ, ਸੋਨੀ ਦੱਦਾਹੂਰ, ਦਲਵੀਰ ਸਿੰਘ ਸਹੌਰ ਨੇ ਕਿਹਾ ਕਿ ਪਿੰਡ ਮਾਂਗੇਵਾਲ ਦੇ ਮਾਨ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਦੇ ਕਣਕ ਨੂੰ ਲਾਲ ਸੁੰਡੀ ਨੇ ਲਪੇਟ ਵਿੱਚ ਲਿਆ ਹੋਇਆ ਹੈ। ਜਿਸ ਤਰ੍ਹਾਂ ਡੀਏਪੀ ਦੀ ਕਣਕ ਨੂੰ ਬੀਜਣ ਸਮੇਂ ਘਾਟ ਰਹੀ ਹੁਣ ਕਿਸਾਨਾਂ ਨੂੰ ਯੂਰੀਆ ਵੀ ਨਹੀਂ ਮਿਲ ਰਿਹਾ।
ਜੇ ਮਿਲਦਾ ਹੈ ਤਾਂ ਪਾ੍ਈਵੇਟ ਡੀਲਰ ਜ਼ਬਰਦਸਤੀ ਬੇਲੋੜੀਆਂ ਚੀਜ਼ਾਂ ਮੜ੍ਹ ਰਹੇ ਹਨ। ਸਰਕਾਰ ਨੂੰ ਆਖਿਆ ਗਿਆ ਕਿ ਯੂਰੀਆ ਖਾਦ ਦਾ ਪੂਰਾ ਪ੍ਬੰਧ ਕੀਤਾ ਜਾਵੇ। ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਹਾਇਕ ਪੋ੍ਫੈਸਰ ਜੋ ਆਪਣੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਤੇ ਲਾਠੀਚਾਰਜ਼ ਕੀਤਾ ਗਿਆ ਜੱਥੇਬੰਦੀ ਵੱਲੋਂ ਉਸ ਦੀ ਜ਼ੋਰਦਾਰ ਨਿੰਦਿਆ ਕਰਦੀ ਹੈ ਅਤੇ ਕਿਸੇ ਵੀ ਸੰਘਰਸ਼ ਨੂੰ ਜਬਰ ਨਾਲ ਦਬਾਇਆ ਨਹੀਂ ਜਾ ਸਕਦਾ। ਗੱਲਬਾਤ ਰਹੀਂ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ ਅਜਮੇਰ ਸਿੰਘ ਮਾਂਗੇਵਾਲ, ਗੱਗੀ ਮਨਾਲ, ਸੁਖਦੇਵ ਕੁਰੜ, ਭਿੰਦਰ ਮੂੰਮ, ਭਿੰਦਰ ਸਿੰਘ ਸਹੌਰ, ਸੱਤਪਾਲ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ, ਮਾਸਟਰ ਸੁਖਵਿੰਦਰ ਸਿੰਘ ਕਲਾਲ ਮਾਜਰਾ, ਜਗਤਾਰ ਸਿੰਘ ਠੁੱਲੀਵਾਲ, ਸੁਮਨ ਕੁਰੜ, ਅਮਨਦੀਪ ਸਿੰਘ ਰਾਏਸਰ, ਸੋਹਣ ਸਿੰਘ ਬੀਹਲਾ ਖੁਰਦ, ਜਤਿੰਦਰ ਸਿੰਘ, ਸੁਖਵੀਰ ਰਾਏਸਰ ਪੁੱਤਰ ਰੂਪ ਸਿੰਘ ਰਾਏਸਰ, ਜੱਗੀ, ਭੁਪਿੰਦਰ ਸਿੰਘ ਗੱਗੀ ਪਿੰਡੀ ਵਾਲਾ ਰਾਏਸਰ ਆਗੂ ਹਾਜਰ ਸਨ।