ਵੱਡੀ ਖ਼ਬਰ: ਮਹਿਲਾ ਮੰਤਰੀ ਨੇ ਦਿੱਤਾ ਅਸਤੀਫਾ, 15 ਸਾਲ ਦੇ ਲੜਕੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਮਾਮਲਾ
World News:
ਆਈਸਲੈਂਡ ਦੀ ਮੰਤਰੀ ਅਸਥਿਲਦੁਰ ਲੋਆ ਥੋਰਸਡੋਟੀਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਦਾ ਕਾਰਨ ਇੱਕ ਲੜਕਾ ਸੀ, ਜਿਸ ਨਾਲ ਮੰਤਰੀ ਨੇ 22 ਸਾਲ ਦੀ ਉਮਰ ਵਿੱਚ ਨਾਜਾਇਜ਼ ਸਬੰਧ ਸਨ। ਉਸ ਸਮੇਂ ਲੜਕੇ ਦੀ ਉਮਰ 15 ਸਾਲ ਸੀ। ਜਦੋਂ ਲੜਕਾ 16 ਸਾਲ ਦਾ ਹੋਇਆ ਤਾਂ ਮੰਤਰੀ ਗਰਭਵਤੀ ਹੋ ਗਈ ਅਤੇ ਉਸ ਨੇ ਗੁਪਤ ਬੱਚੇ ਨੂੰ ਜਨਮ ਦਿੱਤਾ।
ਦਰਅਸਲ, ਇਹ 36 ਸਾਲ ਪਹਿਲਾਂ ਦਾ ਮਾਮਲਾ ਹੈ, ਜਦੋਂ 22 ਸਾਲ ਦੀ ਉਮਰ ਵਿੱਚ, ਮੰਤਰੀ ਅਸਥਿਲਦੂਰ ਲੋਆ ਥੋਰਸਡੋਟੀਰ ਨੇ ਆਪਣੇ ਤੋਂ ਛੋਟੇ ਲੜਕੇ ਨਾਲ ਸਬੰਧ ਬਣਾਏ ਸਨ। ਉਸਨੇ 23 ਸਾਲ ਦੀ ਉਮਰ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਖੁਲਾਸੇ ਤੋਂ ਬਾਅਦ ਹੁਣ 58 ਸਾਲਾ ਮੰਤਰੀ ਥੋਰਾਸਦੋਤਿਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਨਾਲ ਸਬੰਧ ਬਣਾਉਣ ਵਾਲੇ ਲੜਕੇ ਦਾ ਨਾਂ ਏਰੀਕੁਰ ਅਸਮੰਡਸਨ ਹੈ। ਏਰੀਕੁਰ ਅਸਮੰਡਸਨ ਨੇ ਦੋਸ਼ ਲਾਇਆ ਕਿ ਉਸਨੇ ਆਪਣੇ ਬੇਟੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਥੋਰਸਡੋਟਿਰ ਨੇ ਉਸਨੂੰ ਮਿਲਣ ਨਹੀਂ ਦਿੱਤਾ। ਬੇਟੇ ਦੇ ਜਨਮ ਸਮੇਂ ਉਹ ਵੀ ਹਸਪਤਾਲ ਵਿੱਚ ਮੌਜੂਦ ਸੀ। ਹਾਲਾਂਕਿ, ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।
ਦੂਜੇ ਪਾਸੇ ਮੰਤਰੀ ਥੋਰਸਡੋਟੀਰ ਨੇ ਏਰੀਕੁਰ ਅਸਮੰਡਸਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਸਨੇ ਇਹ ਕਹਿ ਕੇ ਆਪਣਾ ਬਚਾਅ ਕੀਤਾ ਕਿ ਉਹ ਪਹਿਲਾਂ ਵਰਗੀ ਨਹੀਂ ਹੈ। ਜੇਕਰ ਇਹ ਸਮਾਂ ਪਹਿਲਾਂ ਹੁੰਦਾ, ਤਾਂ ਸ਼ਾਇਦ ਉਹ ਸਥਿਤੀ ਨੂੰ ਵੱਖਰੇ ਢੰਗ ਨਾਲ ਨਜਿੱਠਦੀ, ਪਰ ਬਹੁਤ ਸਮਾਂ ਲੰਘ ਗਿਆ ਹੈ।