ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਐਲਾਨ, 28 ਮਾਰਚ ਨੂੰ ਘੇਰੇ ਜਾਣਗੇ ਡੀਸੀ ਦਫ਼ਤਰ
ਪੰਜਾਬ ਨੈੱਟਵਰਕ, ਕੋਟ ਸੁਖੀਆ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਕੋਟ ਸੁਖੀਆ ਵਿਖੇ ਜਿਲਾ ਜਰਨਲ ਸਕੱਤਰ ਸੁਖਦੇਵ ਸਿੰਘ ਬੱਬੀ ਬਰਾੜ ਦੀ ਅਗਵਾਈ ਵਿੱਚ ਹੋਈ | ਜਿਸ ਵਿੱਚ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਅਵਤਾਰ ਸਿੰਘ ਮਹਿਮਾਂ ਵੀ ਹਾਜ਼ਰ ਹੋਏ | ਇਸ ਮੌਕੇ ਸਰਬ ਸੰਮਤੀ ਨਾਲ ਬਲਾਕ ਫਰੀਦਕੋਟ ਅਤੇ ਬਲਾਕ ਕੋਟਕਪੂਰਾ ਦੀ ਚੋਣ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜਿਲ੍ਹਾ ਪ੍ਰੈੱਸ ਯਾਦਵਿੰਦਰ ਸਿੰਘ ਸਿਵੀਆਂ ਨੇ ਦੱਸਿਆ ਕਿ ਬਲਾਕ ਕੋਟਕਪੂਰਾ ਵਿੱਚ ਗੁਰਪ੍ਰੀਤ ਸਿੰਘ ਕੋਟ ਸੁਖੀਆ ਨੂੰ ਪ੍ਰਧਾਨ, ਸਤਪਾਲ ਸਿੰਘ ਕੋਠੇ ਰਾਮਸਰ ਨੂੰ ਜਨਰਲ ਸਕੱਤਰ, ਜਗਵਿੰਦਰ ਸਿੰਘ ਸਿਵੀਆਂ ਨੂੰ ਖਜਾਨਚੀ, ਬੰਤ ਸਿੰਘ ਕੋਟ ਸੁਖੀਆ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਗੋਬਿੰਦ ਨਗਰ ਨੂੰ ਪ੍ਰੈਸ ਸਕੱਤਰ, ਪ੍ਰਦੀਪ ਕੁਮਾਰ ਦਸ਼ਮੇਸ਼ ਟੈਕਸੀ ਸਟੈਂਡ ਨੂੰ ਸਕੱਤਰ ਅਤੇ ਜਲੰਧਰ ਸਿੰਘ ਢਿਲਵਾਂ ਕਲਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ|
ਇਸੇ ਤਰ੍ਹਾਂ ਬਲਾਕ ਫਰੀਦਕੋਟ ਵਿੱਚ ਜਗਦੀਸ਼ ਸਿੰਘ ਚਹਿਲ ਨੂੰ ਪ੍ਰਧਾਨ, ਦਲਜਿੰਦਰ ਸਿੰਘ ਸੰਧੂ ਚੇਤ ਸਿੰਘ ਵਾਲਾ ਨੂੰ ਜਨਰਲ ਸਕੱਤਰ, ਜਗਜੀਤ ਸਿੰਘ ਚਹਿਲ ਨੂੰ ਖਜਾਨਚੀ, ਰਣਧੀਰ ਸਿੰਘ ਫਰੀਦਕੋਟ ਨੂੰ ਮੀਤ ਪ੍ਰਧਾਨ, ਹਰਫੂਲ ਸਿੰਘ ਧੂੜਕੋਟ ਨੂੰ ਜੁਇੰਟ ਸਕੱਤਰ, ਰਾਜਦੀਪ ਸਿੰਘ ਸੁੰਦਰ ਨਗਰ ਨੂੰ ਪ੍ਰੈਸ ਸਕੱਤਰ ਅਤੇ ਗੁਰਮੇਲ ਸਿੰਘ ਚੰਦ ਬਾਜਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|
ਇਸ ਤੋਂ ਇਲਾਵਾ ਪਿੰਡ ਕੋਟ ਸੁਖੀਆ ਦੀ ਇਕਾਈ ਦੀ ਚੋਣ ਕਰਦਿਆਂ ਜਗਦੇਵ ਸਿੰਘ ਜੱਗਾ ਨੂੰ ਪ੍ਰਧਾਨ, ਬਲਜੀਤ ਸਿੰਘ ਕਾਲਾ ਸਰਪੰਚ ਨੂੰ ਸੀਨੀਅਰ ਮੀਤ ਪ੍ਰਧਾਨ, ਛਿੰਦਰਪਾਲ ਸਿੰਘ ਸਕੱਤਰ, ਜਗਸੀਰ ਸਿੰਘ ਸੀਰਾ ਜੋਇੰਟ ਸਕੱਤਰ, ਮੁਖਤਿਆਰ ਸਿੰਘ ਮੀਤ ਪ੍ਰਧਾਨ, ਸਰਬਨ ਸਿੰਘ ਮਾਹਲਾ ਸਹਿ ਸਕੱਤਰ, ਜਗਸੀਰ ਸਿੰਘ ਕਰਮਾ ਪ੍ਰੈਸ ਸਕੱਤਰ ਅਤੇ ਰਣਜੀਤ ਸਿੰਘ ਨੂੰ ਖਜਾਨਚੀ ਨਿਯੁਕਤ ਕੀਤਾ ਕਿਹਾ |
ਆਗੂਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਗੁਰਪ੍ਰੀਤ ਸਿੰਘ ਚੁੱਘਾ ਸਿੰਘ ਨਗਰ,ਅਰਮਾਨਦੀਪ ਸਿੰਘ ਅਤੇ ਅਰਮਾਨਦੀਪ ਸਿੰਘ ਕੋਟ ਸੁਖੀਆ ਨੂੰ ਜਿੰਮੇਵਾਰੀ ਸੌਂਪਦਿਆ ਹੋਇਆ ਅਗਲੇ ਦਿਨਾਂ ਵਿੱਚ ਯੂਥ ਦੀ ਕਮੇਟੀ ਚੁਣਨ ਦਾ ਤੈਅ ਕੀਤਾ ਗਿਆ ਹੈ | ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 28 ਤਰੀਕ ਨੂੰ ਡੀਸੀ ਦਫਤਰ ਫਰੀਦਕੋਟ ਵਿਖੇ ਜਥੇਬੰਦੀ ਦਾ ਵੱਡਾ ਕਾਫਲਾ ਸ਼ਾਮਿਲ ਹੋਵੇਗਾ।
ਇਸਦੇ ਨਾਲ ਹੀ ਦੋ ਅਪ੍ਰੈਲ ਨੂੰ ਥਾਣਾ ਬਾਘਾ ਪੁਰਾਣਾ ਵਿਖੇ ਲੱਗਣ ਵਾਲੇ ਧਰਨੇ ਵਿੱਚ ਜ਼ਿਲ੍ਹੇ ਤੋਂ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਣਗੇ| ਇਸ ਮੌਕੇ ਫਰੀਦਕੋਟ ਜ਼ਿਲ੍ਹੇ ਤੋਂ ਗੁਰਮੇਲ ਸਿੰਘ ਬਿੱਟੂ, ਅਮਨ ਫਰੀਦਕੋਟ, ਜਸਵੀਰ ਸਿੰਘ ਧੂੜਕੋਟ, ਲਖਵਿੰਦਰ ਸਿੰਘ ਕੋਠੇ ਰਾਮਸਰ, ਫਿਰੋਜ਼ਪੁਰ ਜਿਲੇ ਤੋਂ ਰਣਜੀਤ ਸਿੰਘ, ਗੁਰਭੇਜ ਸਿੰਘ ਲੋਹੜਾ ਨਵਾਬ, ਨਿਰਭੈ ਸਿੰਘ ਟਾਹਲੀ ਵਾਲਾ, ਮੋਗਾ ਜ਼ਿਲ੍ਹੇ ਤੋਂ ਤਜਿੰਦਰ ਸਿੰਘ ਭੇਖਾ, ਸੁਖਦੀਪ ਸਿੰਘ ਭੇਖਾ, ਬਠਿੰਡਾ ਜ਼ਿਲ੍ਹੇ ਤੋਂ ਨਛੱਤਰ ਸਿੰਘ ਹਮੀਰਗੜ੍ਹ ਇਕਬਾਲ ਸਿੰਘ ਸਿਰੀਏਵਾਲਾ ਆਦਿ ਆਗੂ ਮੌਜੂਦ ਸਨ|