Breaking News: ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਦਹਿਸ਼ਤ, ਤੀਬਰਤਾ 5.7 ਦਰਜ
Earthquake: ਮੱਧ ਪ੍ਰਦੇਸ਼ ਦੇ ਖੰਡਵਾ ‘ਚ ਵੀ ਭੂਚਾਲ ਦੇ ਝਟਕੇ
ਪਾਪੂਆ/ਇੰਡੋਨੇਸ਼ੀਆ
Earthquake : ਇੰਡੋਨੇਸ਼ੀਆ ਦੇ ਪੂਰਬੀ ਹਾਈਲੈਂਡਸ ‘ਚ ਸਥਿਤ ਪਾਪੂਆ ਸੂਬੇ ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ।
ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 7.15 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.7 ਮਾਪੀ ਗਈ। ਹਾਲਾਂਕਿ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਹੈ।
ਪਰ ਸਮੁੰਦਰ ‘ਚ ਉੱਚੀਆਂ ਲਹਿਰਾਂ ਜ਼ਰੂਰ ਦੇਖੀਆਂ ਗਈਆਂ। ਭੂਚਾਲ ਦਾ ਕੇਂਦਰ ਯਲਿਮੋ ਰੀਜੈਂਸੀ ਤੋਂ 68 ਕਿਲੋਮੀਟਰ ਉੱਤਰ-ਪੂਰਬ ਵਿੱਚ ਅਤੇ 78 ਕਿਲੋਮੀਟਰ ਭੂਮੀਗਤ ਸੀ।
ਮੱਧ ਪ੍ਰਦੇਸ਼ ਦੇ ਖੰਡਵਾ ‘ਚ ਵੀ ਭੂਚਾਲ ਦੇ ਝਟਕੇ
ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਵੀ ਅੱਜ ਸਵੇਰੇ ਕਰੀਬ 9 ਵਜੇ ਭੂਚਾਲ ਦੇ ਝਟਕੇ ਲੱਗਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਦੇ ਮੁਤਾਬਿਕ, ਅੱਜ ਸਵੇਰੇ 9:4 ਵਜੇ ਖੰਡਵਾ, ਮੱਧ ਪ੍ਰਦੇਸ਼ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3:6 ਦਰਜ ਕੀਤੀ ਗਈ ਹੈ।