ਰੂਰਲ ਯੂਥ ਕਲੱਬ ਐਸੋਸੀਏਸ਼ਨ ਵੱਲੋਂ ਮਾਨਸਾ ਅਤੇ ਬੁਢਲਾਡਾ ਵਿਖੇ ਅੰਬੇਦਕਰ ਦਾ ਜਨਮ ਦਿਨ ਮਨਾਇਆ
ਪੰਜਾਬ ਨੈੱਟਵਰਕ, ਮਾਨਸਾ
ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਵੱਲੋਂ ਮਾਨਸਾ ਅਤੇ ਬੁਢਲਾਡਾ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ। ਇਸ ਮੌਕੇ ਜਿਲਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇੱਥੇ ਡਾ ਭੀਮ ਰਾਓ ਰਾਮ ਜੀ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ ਤੇ ਉਹਨਾਂ ਦਾ ਪੂਰਾ ਨਾਮ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਸੀ ਤੇ ਉਹਨਾਂ ਦਾ ਜਨਮ 14 ਅਪ੍ਰੈਲ 1891 ਨੂੰ ਮਹੂ ਵਿੱਚ ਹੋਇਆ ਸੀ ਉਹਨਾਂ ਨੂੰ ਸਮਾਜ ਸੁਧਾਰਕ ਤੇ ਸੰਵਿਧਾਨ ਦੇ ਨਿਰਮਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਉਹਨਾਂ ਦਾ ਮੰਨਣ ਨਾਲ ਸੀ ਕਿ ਇੱਕ ਦੇਸ਼ ਉਦੋਂ ਦਾ ਵਿਕਾਸ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੇਸ਼ ਦੀਆਂ ਔਰਤਾਂ ਦਾ ਵਿਕਾਸ ਨਾ ਹੋਵੇ ਦਲਿਤ ਪਰਿਵਾਰ ਤੋਂ ਹੋਣ ਕਰਕੇ ਉਹਨਾਂ ਨੂੰ ਆਪਣੀ ਪੜ੍ਹਾਈ ਦੇ ਸਮੇਂ ਕਾਫੀ ਵਿਤਕਰਾ ਸਹਿਣਾ ਪਿਆ ਪਰ ਉਹਨਾਂ ਨੇ ਹਾਰ ਨਾ ਮੰਨੀ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ 1947 ਵਿੱਚੋਂ ਭਾਰਤ ਦੇ ਕਾਨੂੰਨ ਮੰਤਰੀ ਬਣੇ ਤੇ ਭਾਰਤ ਦੇ ਸੰਵਿਧਾਨ ਨਿਰਮਾਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।
ਉਹਨਾਂ ਨੇ 1951 ਵਿੱਚ ਆਪਣੀ ਪਦ ਤੋਂ ਅਸਤੀਫਾ ਦੇ ਦਿੱਤਾ 1956 ਵਿੱਚ ਦੇਸ਼ ਦੇ ਸਪੂਤ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਉਹਨਾਂ ਦੀ ਸਮਾਜਿਕ ਕੰਮਾਂ ਤੇ ਲੋਕਾਂ ਦੇ ਵਿਕਾਸ ਪ੍ਰਤੀ ਉਹਨਾਂ ਦੀ ਇਸ ਯੋਗ ਦਾਨ ਦੇ ਲਈ ਉਹਨਾਂ ਨੂੰ ਭਾਰਤ ਵਿੱਚ ਬਹੁਤ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ ਉਹਨਾਂ ਨੇ ਲੋਕਾਂ ਨੂੰ ਰੰਗ ਜਾਤੀ ਤੇ ਧਰਮ ਦੀ ਭੇਦਭਾਵ ਦੇ ਬਾਵਜੂਦ ਸੁਤੰਤਰ ਰੂਪ ਨਾਲ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਆਓ ਸਾਰੇ ਮਿਲ ਕੇ ਪ੍ਰਣ ਕਰਦੇ ਹਾਂ ਅਸੀਂ ਸਾਰੇ ਉਹਨਾਂ ਦੇ ਸਿਧਾਂਤਾਂ ਦਾ ਪਾਲਣ ਕਰਾਂਗੇ ਦੇਸ਼ ਨੂੰ ਇੱਕ ਬਿਹਤਰ ਦੇਸ਼ ਬਣਾਉਣ ਲਈ ਆਪਣਾ ਯੋਗਦਾਨ ਦੇਵਾਂਗੇ।
ਇਸ ਮੋਕੇ ਮੰਜੂ ਜਿੰਦਲ ਸੀਨੀਅਰ ਆਗੂ ਨੇ ਕਿਹਾ ਕਿ ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਵਲੋਂ ਹਮੇਸ਼ਾ ਹੀ ਸਮਾਜ ਸੇਵਾ ਵਿਚ ਮੋਹਰੀ ਰੋਲ ਨਿਭਾਇਆਂ ਜਾਂਦਾ ਹੈ ਉਹਨਾਂ ਕਿਹਾ ਕਿ ਦਿਆਵੰਗ ਬੱਚਿਆਂ ਦੀ ਮੁਫਤ ਪੜ੍ਹਾਈ ਅਤੇ ਉਨਾਂ ਨੂੰ ਸਕੂਟਰੀ ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਸਮਾਨ ਦਵਾਇਆ ਜਾਂਦਾ ਹੈ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਪੌਦੇ ਵੀ ਲਗਾਏ ਗਏ ਅਤੇ ਅਤੇ ਸਰਕਾਰੀ ਸਕੀਮਾਂ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਂਦਾ ਹੈ।
ਕਈ ਬੇਸਹਾਰਾ ਲੋੜਵੰਦ ਬੱਚਿਆਂ ਸਕੀਮਾਂ ਦਾ ਲਾਭ ਵੀ ਦਵਾਇਆ ਜਾਂਦਾ ਹੈ ਇਸ ਮੌਕੇ ਸਲੋਚਨਾ ਰਾਣੀ ਅਤੇ ਰੇਖਾ ਰਾਣੀ ਸਿਮਰਨਜੀਤ ਕੌਰ ਲਖਵੀਰ ਸਿੰਘ ਮਨਦੀਪ ਕੌਰ ਹੇਮਰਾਜ ਯੁਗੇਸ਼ ਸ਼ਰਮਾ ਚੰਦਨ ਕਮਾਰ ਨੰਬਰਦਾਰ ਰਮੇਸ਼ ਸਿੰਘ ਮੱਖਣ ਸਿੰਘ ਮਾਸਟਰ ਸੁਖਪਾਲ ਸਿੰਘ ਨੇ ਕਿਹਾ ਐਸੋਸੀਏਸ਼ਨ ਵਲੋਂ ਬੱਚਿਆਂ ਨੂੰ ਸਰਕਾਰੀ ਸਕੂਲ ਨਾਲ ਜੋੜਨ ਦੀ ਮਹਿਮ ਵੀ ਚਲਾਈ ਗਈ ਹੈ ਇਸ ਮੌਕੇ ਸਭ ਨੂੰ ਲੱਡੂ ਵੀ ਵੰਡੇ ਗਏ।