ਬਾਦਲ ਸਰਕਾਰ ਨੇ ਬਿਜਲੀ ਬੋਰਡ ਦੀਆਂ ਬੇੜੀਆਂ ‘ਚ ਪਾਏ ਸੀ ਵੱਟੇ; ਮੁਲਾਜ਼ਮਾਂ ਤੇ ਪੈਨਸਨਰਾਂ ਨੇ ਅੱਜ ਕਾਲਾ ਦਿਨ ਮਨਾਉਂਦਿਆਂ ਲਾਏ ਮੁਰਦਾਬਾਦ ਦੇ ਨਾਅਰੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਟੈਕਨੀਕਲ ਸਰਵਿਸਜ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ‘ਤੇ ਅੱਜ 16 ਅਪ੍ਰੈਲ ਨੂੰ ਕਾਲੇ ਦਿਨ ਦੇ ਰੋਸ ਵਜੋਂ ਮਨਾਇਆ ਗਿਆ ਅੱਜ ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 15 ਅਤੇ 16 ਅਪ੍ਰੈਲ 2010 ਨੂੰ ਉਦੋਂ ਦੀ ਬਾਦਲ ਸਰਕਾਰ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਮੁਲਾਜ਼ਮਾਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਦੇ ਬਾਵਜੂਦ ਦੋ ਨਿਗਮਾਂ ਵਿੱਚ ਵੰਡ ਕੇ ਇਸ ਦਾ ਨਿੱਜੀਕਰਨ ਕੀਤਾ ਗਿਆ।
ਇਸ ਦਿਨ ਬਿਜਲੀ ਬੋਰਡ ਨੂੰ ਦੋ ਭਾਗਾਂ ਵਿੱਚ ਵੰਡਣ ਦੇ ਲਈ ਉਦੋਂ ਦੀ ਬਾਦਲ ਸਰਕਾਰ ਵੱਲੋਂ ਕਰਮਚਾਰੀਆਂ ਦੇ ਸੰਘਰਸ਼ ਨੂੰ ਕੁਚਲਣ ਦੇ ਲਈ ਲਾਠੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਵੱਡੀ ਪੱਧਰ ਤੇ ਖਰੀਦ ਕਰਕੇ ਪੈਰਾਮਿਲਟਰੀ ਫੋਰਸ ਸੀਆਰਪੀ ਵਗੈਰਾ ਤਾਇਨਾਤ ਕੀਤੀ ਗਈ ਲੇਕਿਨ ਅੱਜ ਵੀ ਬਿਜਲੀ ਬੋਰਡ ਦੋ ਭਾਗਾਂ ਵਿੱਚ ਹੋਣ ਕਰਕੇ ਵੀ ਇਸ ਦਾ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ ਦਾ ਤਬਦੀਲੀ ਦਾ ਹੱਲਾ ਵਿੱਢਿਆ ਹੋਇਆ ਹੈ।
ਇਸ ਵਿੱਚ ਪੱਕੀ ਭਰਤੀ ਤੇ ਮੁਕੰਮਲ ਪਾਬੰਦੀ ਲਾਈ ਹੋਈ ਹੈ। ਸਿਰਫ ਆਟੇ ਚ ਲੂਣ ਦੇ ਬਰਾਬਰ ਹੀ ਥੋੜੀ ਬਹੁਤ ਭਰਤੀ ਕੀਤੀ ਜਾ ਰਹੀ ਹੈ। ਘੱਟ ਮੁਲਾਜ਼ਮਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ।
ਲੇਕਿਨ ਹੁਣ ਫਿਰ ਕੇਂਦਰ ਦੀ ਸਰਕਾਰ ਐਕਟ 2023 ਤਹਿਤ ਇਹਨਾਂ ਬਿਜਲੀ ਬੋਰਡਾਂ ਨੂੰ ਪ੍ਰਾਈਵੇਟ ਕੰਪਨੀਆਂ ਕੋਲ ਵੇਚਣ ਲਈ ਤਤਵਰ ਹੈ। ਜਿਸ ਦਾ ਕਿ ਸਮੂਹ ਬਿਜਲੀ ਮੁਲਾਜ਼ਮ ਕਿਸਾਨ ਮਜ਼ਦੂਰ ਅਤੇ ਹੋਰ ਕਿਰਤੀ ਵਰਗ ਇਸ ਦੇ ਵਿਰੋਧ ਵਿੱਚ ਹੈ। ਅੱਜ ਦੀ ਇਸ ਰੋਸ ਰੈਲੀ ਵਿੱਚ ਬੁਲਾਰੇ ਸਾਥੀਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮੰਗ ਕੀਤੀ ਗਈ ਕਿ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਨਾ ਕੀਤਾ ਜਾਵੇ ਅਤੇ ਪਬਲਿਕ ਦੇ ਭਲੇ ਦੇ ਲਈ ਹੀ ਇਹਨਾਂ ਅਦਾਰਿਆਂ ਨੂੰ ਸਰਕਾਰੀ ਤੌਰ ਤੇ ਰੱਖਿਆ ਜਾਵੇ ਪਾਵਰਕਾਮ ਅੰਦਰ ਪੱਕੀ ਭਰਤੀ ਕੀਤੀ ਜਾਵੇ ਬਿਜਲੀ ਐਕਟ 2003 ਰੱਦ ਕੀਤਾ ਜਾਵੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਕੀਤਾ ਜਾਵੇ। 16 ਅਪ੍ਰੈਲ 2010 ਤੋਂ ਪਹਿਲਾਂ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਜਿਨਾਂ ਨੂੰ ਕਿ ਹੁਣ ਨੌਕਰੀ ਦਿੱਤੀ ਗਈ ਦਾ ਸੁਲੈਸ਼ੀਅਮ ਅਤੇ ਸਪੈਸ਼ਲ ਪੈਨਸ਼ਨ ਦਾ ਬਿਆਜ ਮੁਆਫ ਕੀਤਾ ਜਾਵੇ।
ਅੱਜ ਦੀ ਇਸ ਰੋਸ ਰੈਲੀ ਨੂੰ ਪੈਨਸ਼ਨਰ ਐਸੋਸੀਏਸ਼ਨ ਦੇ ਡਵੀਜ਼ਨ ਪ੍ਰਧਾਨ ਭਾਗ ਸਿੰਘ ਜਗੀਰ ਸਿੰਘ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਰਕਲ ਸਕੱਤਰ ਤਰਸੇਮ ਲਾਲ ਕੈਸ਼ੀਅਰ ਰਾਮਕ੍ਰਿਸ਼ਨ ਬੈਂਸ ਸੂਬਾ ਕੈਸ਼ੀਅਰ ਸਾਥੀ ਸੰਤੋਖ ਸਿੰਘ ਸਬ ਡਵੀਜ਼ਨ ਪ੍ਰਧਾਨ ਹਰਮਿੰਦਰ ਸਿੰਘ ਡਵੀਜ਼ਨ ਸਕੱਤਰ ਜਰਨੈਲ ਸਿੰਘ ਹਰਦੇਵ ਸਿੰਘ ਜਸਪਾਲ ਕੁਮਾਰ ਕੋਟਲਾ ਕਮਲ ਸਿੰਘ ਫੋਰਮੈਨ ਸਤੀਸ਼ ਕੁਮਾਰ ਮਰਿੰਡਾ ਬਲਵੰਤ ਸਿੰਘ ਲੋਧੀਪੁਰ ਆਦਿ ਨੇ ਸੰਬੋਧਨ ਕੀਤਾ।