ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ
ਬੱਚਿਆਂ ਨੂੰ ਗੁਰਬਾਣੀ, ਗੌਰਵਮਈ ਇਤਿਹਾਸ ਅਤੇ ਵਿਰਸੇ ਨਾਲ ਜੋੜਨਾ ਸੋਸਾਇਟੀ ਦਾ ਮੁੱਖ ਮੰਤਵ – ਪ੍ਰਧਾਨ ਬਲਜੀਤ ਸਿੰਘ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਸੁਸਾਇਟੀ ਵੱਲੋਂ ਖਾਲਸਾ ਗੁਰਦੁਆਰਾ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਇਹ ਮੁਕਾਬਲੇ ਕਰਵਾਏ ਗਏ।
ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀ ਵਲੋਂ ਅੱਜ ਬੱਚਿਆਂ ਦੇ ਧਾਰਮਿਕ ਮੁਕਾਬਲਿਆਂ ਵਿੱਚ ਜਪੁਜੀ ਸਾਹਿਬ ਕੰਠ, ਕਵਿਤਾ ਉਚਾਰਣ, ਭਾਸ਼ਣ, ਸ਼ਬਦ ਕੀਰਤਨ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ ਹਨ , ਜਿਸ ਸਕੂਲਾਂ ਅਤੇ ਬੱਚਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਸੁਸਾਇਟੀ ਦੇ ਜਨਰਲ ਸਕੱਤਰ ਹਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ 250 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ ਹਰੇਕ ਭਾਗ ਲੈਣ ਵਾਲੀ ਬੱਚੇ ਨੂੰ ਭਾਗ ਲੈਣ ਦਾ ਸਨਮਾਨਿਤ ਕੀਤਾ ਗਿਆ।
ਮੁਕਾਬਲਿਆਂ ਸਬੰਧੀ ਦੱਸਦਿਆਂ ਤਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਇਸ ਸਾਲ ਫ਼ਿਰੋਜ਼ਪੁਰ ਦੇ ਸਕੂਲ ਅਕਾਲ ਅਕੈਡਮੀ ਭੜਾਨਾ, ਅਭਿਨੰਦਨ ਮਾਡਲ ਸਕੂਲ, ਫ਼ਿਰੋਜ਼ਪੁਰ, ਆਰ.ਐਸ.ਡੀ. ਰਾਜ ਰਤਨ ਸਕੂਲ, ਫ਼ਿਰੋਜ਼ਪੁਰ, ਐਸ.ਡੀ. ਸਕੂਲ, ਫ਼ਿਰੋਜ਼ਪੁਰ, ਸ.ਭਾਗ ਸਿੰਘ ਮੈਮੋਰੀਅਲ ਸਕੂਲ ਘੱਲਖੁਰਦ, ਸਨਸ਼ਾਈਨ ਮਾਡਲ ਸਕੂਲ, ਫ਼ਿਰੋਜ਼ਪੁਰ ਛਾਉਣੀ, ਸਿੱਖ ਕੰਨਿਆ ਮਹਾਂਵਿਦਿਆਲਿਆ, ਫ਼ਿਰੋਜ਼ਪੁਰ, ਸੇਂਟ ਜੋਸਫ਼ ਕਾਨਵੈਂਟ ਸਕੂਲ, ਫ਼ਿਰੋਜ਼ਪੁਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫ਼ਿਰੋਜ਼ਪੁਰ ਛਾਉਣੀ, ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਬਲਿਕ ਸਕੂਲ, ਮਿਹਰ ਸਿੰਘ ਵਾਲਾ, ਗੁਰੂ ਨਾਨਕ ਪਬਲਿਕ ਸੀ.ਸੈ.ਸਕੂਲ ਸ਼ਕੂਰ, ਡੀ.ਸੀ.ਮਾਡਲ ਸਕੂਲ, ਫ਼ਿਰੋਜ਼ਪੁਰ ਛਾਉਣੀ, ਦਾਸ ਐਂਡ ਬਰਾਊਨ ਵਰਲਡ ਸਕੂਲ, ਫ਼ਿਰੋਜ਼ਪੁਰ, ,ਦੂਨ ਜੁਨੀਅਰ ਸਕੂਲ, ਫ਼ਿਰੋਜ਼ਪੁਰ, ਬੀ.ਐਚ.ਐਮ. ਸਕੂਲ ਫ਼ਿਰੋਜ਼ਪੁਰ ਸ਼ਹਿਰ, ਮਨੋਹਰ ਲਾਲ ਮੈਮੋਰੀਅਲ ਸਕੂਲ ਫ਼ਿਰੋਜ਼ਪੁਰ ਛਾਉਣੀ, ਮਾਤਾ ਗੁਜਰੀ ਪਬਲਿਕ ਸਕੂਲ ਭੜ੍ਹਾਣਾ ਦੇ ਸਕੂਲਾਂ ਤੋਂ ਬੱਚਿਆਂ ਨੇ ਬਹੁਤ ਤਿਆਰੀ ਅਤੇ ਉਤਸ਼ਾਹ ਨਾਲ ਭਾਗ ਲਿਆ।
ਇਨ੍ਹਾਂ ਮੁਕਾਬਲਿਆਂ ਵਿੱਚ ਮਲਕੀਤ ਸਿੰਘ ਮੀਰਾ ਸ਼ਾਹ ਨੂਰ , ਗੁਰਸਾਹਿਬ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਜਸਵਿੰਦਰ ਪਾਲ ਸਿੰਘ ਪੰਨੂ, ਵਰਿੰਦਰਪਾਲ ਸਿੰਘ, ਸਰਬਜੀਤ ਸਿੰਘ ਭਾਵੜਾ ਅਤੇ ਕੰਵਲਜੀਤ ਸਿੰਘ ਨੇ ਬਤੌਰ ਜੱਜ ਨਿਸ਼ਕਾਮ ਸੇਵਾ ਨਿਭਾਈ। ਇਸ ਮੌਕੇ ਪ੍ਰਧਾਨ ਖਾਲਸਾ ਗੁਰਦਵਾਰਾ ਪ੍ਰਬੰਧਕ ਕਮੇਟੀ ਸਤਿੰਦਰਜੀਤ ਸਿੰਘ, ਸੰਪੂਰਨ ਸਿੰਘ, ਹਰਚਰਨ ਸਿੰਘ, ਦਲਜੀਤ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ, ਸ.ਸ. ਬਿੰਦਰਾ ਆਦਿ ਹਾਜ਼ਰ ਸਨ।