All Latest NewsNews FlashPunjab News

ਪ੍ਰੀ-ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਦੀ ਹੋਈ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪ੍ਰੀ-ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ ਦਵਿੰਦਰ ਮੁਕਤਸਰ ਅਤੇ ਹਰਪ੍ਰੀਤ ਜਲੰਧਰ ਦੀ ਅਗਵਾਈ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ।

ਮੀਟਿੰਗ ਵਿੱਚ ਤਨਖਾਹ ਵਾਧੇ ਤੋਂ ਰਹਿੰਦੇ ਸਾਥੀ ਜੋ ਪੋਲਿਸੀ ਦਾ ਹਿੱਸਾ ਨਹੀਂ ਬਣ ਸਕੇ ਉਹਨਾਂ ਬਾਰੇ ਪ੍ਰਮੁੱਖ ਗੱਲ ਕੀਤੀ ਗਈ, ਸੀਐਸਆਰ ਰੂਲ, ਛੁੱਟੀਆਂ ਬਾਰੇ, ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਬਾਰੇ ਗੱਲਬਾਤ ਕੀਤੀ ਗਈ।

ਜਿਸ ਦੇ ਜਵਾਬ ਵਿੱਚ ਮੰਤਰੀ ਵੱਲੋਂ ਕਿਹਾ ਗਿਆ ਕਿ ਥੋਡੇ ਸੀਐਸਆਰ ਰੂਲ ਹਾਲੇ ਬਣੇ ਨਹੀਂ ਹਨ ਇਹ ਪ੍ਰਸੋਨਲ ਦੀ ਸਾਖਾ ਨੰਬਰ-7 ਕੋਲ ਭੇਜੇ ਜਾ ਚੁੱਕੇ ਹਨ।

ਰੂਲ ਬਣਨ ਉਪਰੰਤ ਹੀ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਛੁੱਟੀਆਂ, ਬਦਲੀਆਂ, ਤਨਖਾਹ ਦਾ ਗ੍ਰੇਡ ਪੇਅ, ਸਭ ਜਾਰੀ ਹੋਵੇਗਾ। ਜਿਸਦੇ ਤਹਿਤ ਮੰਤਰੀ ਸਾਹਿਬ ਵੱਲੋਂ 9 ਮਈ ਨੂੰ ਸਿੱਖਿਆ ਸਕੱਤਰ, ਡੀਪੀਆਈ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ।

ਇਸ ਤੋਂ ਬਿਨਾ ਸਾਥੀਓ ਸਾਡੇ ਵੱਲੋਂ ਆਪਣਾ ਨੈਤਿਕ ਫਰਜ਼ ਸਮਝਦੇ ਹੋਏ, ਜਿਹਨਾਂ ਸਾਥੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਾਂ ਲਈ ਨੌਕਰੀ ਦੀ ਮੰਗ ਕੀਤੀ ਜਿਸਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਸੀਐਸਆਰ ਰੂਲ ਦੇ ਤਹਿਤ ਬਣਦੇ ਨੌਕਰੀ ਜਾਂ ਮਾਲੀ ਮਦਦ ਦਿੱਤੀ ਜਾਵੇਗੀ।

ਇਸ ਲਈ ਜਿਹੜੇ ਵੀ ਸਾਥੀਆਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀ ਡਿਟੇਲ ਬਣਾ ਕੇ ਸਾਡੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਪੋਲਿਸੀ ਤੋਂ ਰਹਿੰਦੇ ਸਾਥੀਆਂ ਦੀ ਫਾਈਲ ਪਰਸੋਨਲ ਕੋਲ ਹੈ ਉਹਦੇ ਤੋ ਬਾਅਦ ਉਹਨਾਂ ਦਾ ਹੱਲ ਹੋ ਜਾਵੇਗਾ।

ਇਸ ਮੀਟਿੰਗ ਵਿੱਚ ਵੀਰਪਾਲ ਖੰਨਾ, ਰਾਜਵੀਰ ਅੰਮ੍ਰਿਤਸਰ ਕੁਲਵੀਰ ਮਲੇਰਕੋਟਲਾ, ਦਰਸ਼ਨ ਫਤਿਹਗੜ੍ਹ ਸਾਹਿਬ, ਅੰਮ੍ਰਿਤਪਾਲ ਹੁਸਿਆਰਪੁਰ, ਜਗਵਿੰਦਰ ਖੰਨਾ, ਨਵਦੀਪ ਭਗਤ, ਰਜਨੀ ਜਲੰਧਰ ਹਾਜ਼ਰ ਸਨ।

 

Leave a Reply

Your email address will not be published. Required fields are marked *