BREAKING: ਹੋਟਲ ‘ਚ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ
ਪੁਲਿਸ ਅਨੁਸਾਰ, ਮੇਚੂਰ ਪੱਟੀ ਇਲਾਕੇ ਦੇ ਸ਼ਰਤੁਰਾਜ ਹੋਟਲ ਵਿੱਚ ਬੀਤੀ ਰਾਤ ਕਰੀਬ 8:30 ਵਜੇ ਅੱਗ ਲੱਗੀ!
ਕੋਲਕਾਤਾ –
ਦੇਸ਼ ਭਰ ਦੇ ਅੰਦਰ ਅੱਗ ਲੱਗਣ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਵਿਚਾਲੇ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਇੱਕ ਬੁਰੀ ਖ਼ਬਰ ਆਈ ਹੈ, ਜਿੱਥੇ ਸ਼ਰਤੁਰਾਜ ਹੋਟਲ ਵਿੱਚ ਅੱਗ ਲੱਗ ਗਈ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ।
ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਿਸ ਨੂੰ ਦਿੱਤੀ ਗਈ। ਖ਼ਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਹੁਣ ਤੱਕ 14 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਪੁਲਿਸ ਅਨੁਸਾਰ, ਮੇਚੂਰ ਪੱਟੀ ਇਲਾਕੇ ਦੇ ਸ਼ਰਤੁਰਾਜ ਹੋਟਲ ਵਿੱਚ ਬੀਤੀ ਰਾਤ ਕਰੀਬ 8:30 ਵਜੇ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ ਤੋਂ ਬਾਅਦ ਹੋਟਲ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ।
#WATCH | West Bengal | Manoj Kumar Verma, Kolkata Police Commissioner, says, "The teams have recovered 14 bodies, and several people have been rescued. Further investigation is underway." pic.twitter.com/D5c6KHtqgz
— ANI (@ANI) April 29, 2025
ਪੱਛਮੀ ਬੰਗਾਲ ਦੇ ਕਮਿਸ਼ਨਰ ਮਨੋਜ ਵਰਮਾ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ 15 ਲੋਕਾਂ ਦੀ ਮੌਤ ਹੋ ਗਈ ਹੈ, ਪਰ ਇਹ ਗਲਤ ਹੈ। 14 ਲੋਕਾਂ ਦੀ ਮੌਤ ਹੋ ਗਈ ਹੈ, ਜੋ ਕਿ ਬਹੁਤ ਹੀ ਦੁਖਦਾਈ ਖ਼ਬਰ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਪੁਲਿਸ ਲੱਗੀ ਹੋਈ ਹੈ।