All Latest NewsNews FlashPunjab News

ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰੇ 23 ਲੋਕ, ਅਸਲ ਦੋਸ਼ੀ ਕੌਣ?

 

ਅੰਮ੍ਰਿਤਸਰ

ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਸ਼ਰਾਬ ਪੀਣ ਕਾਰਨ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹਸਪਤਾਲ ਵਿੱਚ ਆਪਣੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਇਹ ਮੌਤਾਂ ਮਜੀਠਾ ਦੇ ਸੱਤ ਪਿੰਡਾਂ ਮਰਾੜੀ ਕਲਾਂ, ਪਤਾਲਪੁਰੀ, ਥਰੀਏਵਾਲ, ਭੰਗਾਲੀ ਕਲਾਂ, ਤਲਵੰਡੀ ਖੁੰਮਣ, ਕਰਨਾਲਾ ਅਤੇ ਭੰਗਵਾਂ ਵਿੱਚ ਹੋਈਆਂ ਹਨ। ਪਰ, ਇਨ੍ਹਾਂ ਸਾਰੇ ਪਿੰਡਾਂ ਦੀ ਮੌਤ ਪਿੱਛੇ ਸਿਰਫ਼ ਇੱਕ ਹੀ ਪਿੰਡ ਹੈ ਅਤੇ ਉਹ ਹੈ ਥਰੀਏਵਾਲ।

ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹਨਾਂ ਮੌਤਾਂ ਲਈ ਜਿੰਮੇਵਾਰ ਸਿਰਫ ਥਰੀਏਵਾਲ ਪਿੰਡ ਹੀ ਹੈ ਜਾਂ ਫਿਰ ਕੋਈ ਹੋਰ ਵੀ ਇਸ ਦਾ ਜਿੰਮੇਵਾਰ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨਾਂ ਦੇ ਮੁਤਾਬਕ ਸ਼ਰਾਬ ਠੇਕੇਦਾਰਾਂ ਦੇ ਵਿਚਾਲੇ ਲੜਾਈ ਚੱਲ ਰਹੀ ਹੈ ਜਿਸ ਦਾ ਖਮਿਆਜਾ ਪਿੰਡਾਂ ਦੇ ਲੋਕਾਂ (ਪਿਆਕੜਾਂ) ਨੂੰ ਭੁਗਤਣਾ ਪੈ ਰਿਹਾ ਹੈ। ਹੁਣ ਸਵਾਲ ਇਹ ਵੀ ਹੈ ਕਿ ਅਸਲ ਦੋਸ਼ੀ ਕਦੋਂ ਫੜੇ ਜਾਣਗੇ? ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਨਸ਼ਿਆਂ ਵਿਰੁੱਧ ਮੁਹਿਮ ਚਲਾ ਰਹੀ ਹੈ ਉੱਥੇ ਦੂਜੇ ਪਾਸੇ ਸੂਬੇ ਦੇ ਅੰਦਰ ਵੱਡੇ ਪੱਧਰ ਤੇ ਲੋਕਾਂ ਦੀਆਂ ਮੌਤਾਂ ਹੋ ਜਾਣਾ ਸਰਕਾਰ ਦੀ ਨੀਤੀ ਤੇ ਸਵਾਲਿਆ ਚਿੰਨ ਖੜੇ ਕਰਦਾ ਹੈ।

ਮਜੀਠਾ ਜਹਿਰੀਲੀ ਸ਼ਰਾਬ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ ਹੈ।

ਡੀਜੀਪੀ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮਾਡਲ ਟਾਊਨ, ਦਿੱਲੀ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਵਿੰਦਰ ਜੈਨ ਪੁੱਤਰ ਨੰਦ ਕਿਸ਼ੋਰ ਜੈਨ ਅਤੇ ਰਿਸ਼ਭ ਜੈਨ ਪੁੱਤਰ ਰਵਿੰਦਰ ਜੈਨ ਸ਼ਾਮਲ ਹਨ। ਦੋਵੇਂ ਦੋਸ਼ੀ ਪਿਓ-ਪੁੱਤਰ ਹਨ।

ਦੱਸਣਾ ਬਣਦਾ ਹੈ ਕਿ, 2 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਮਜੀਠਾ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਪੰਜਾਬ ਸਰਕਾਰ ਨੇ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਇਸ ਦੇ ਤਾਰ ਦਿੱਲੀ ਤੱਕ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵੀ ਸਾਡੀ ਟੀਮ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਜੋ ਕਈ ਵੀ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

 

Leave a Reply

Your email address will not be published. Required fields are marked *