All Latest NewsNews FlashPunjab News

Punjab News: ਅਧਿਆਪਕਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ..! ਸਿੱਖਿਆ ਸਕੱਤਰ ਨੂੰ ਜਾਰੀ ਕੀਤੇ ਹੁਕਮ

 

Punjab News:

ਅਧਿਆਪਕਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਭੱਤਿਆਂ ਨੂੰ ਬਹਾਲ ਕਰਨ ਦੇ ਹੁਕਮ ਸਿੱਖਿਆ ਸਕੱਤਰ ਤੇ ਵਿੱਤ ਵਿਭਾਗ ਨੂੰ ਦਿੱਤੇ ਗਏ, ਉਥੇ ਹੀ ਪੁਰਾਣੀ ਪੈਨਸ਼ਨ ਬਾਰੇ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਇਹ ਮਸਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਜਲਦੀ ਹੱਲ ਹੋਣ ਦੀ ਆਸ ਹੈ।

ਇਸ ਦੇ ਨਾਲ ਹੀ 3704 ਅਤੇ 4161 ਅਧਿਆਪਕਾਂ ਦੇ ਬਕਾਏ ਦੀ ਗੱਲ ਕਰਦਿਆਂ ਵਿੱਤ ਮੰਤਰੀ ਵੱਲੋਂ ਮਾਸਟਰ ਕੇਡਰ ਯੂਨੀਅਨ ਦੀਆਂ ਸਿੱਖਿਆ ਵਿਭਾਗ ਨਾਲ ਲਟਕਦੀਆਂ ਜਾਇਜ ਮੰਗਾਂ ਨੂੰ ਹੱਲ ਕਰਨ ਵਾਸਤੇ ਸਿੱਖਿਆ ਸਕੱਤਰ ਨੂੰ ਮਾਸਟਰ ਕੇਡਰ ਯੂਨੀਅਨ ਨਾਲ ਜੂਨ ਦੇ ਪਹਿਲੇ ਹਫ਼ਤੇ ਜਲਦ ਤੋਂ ਜਲਦ ਮੀਟਿੰਗ ਕਰਨ ਦੇ ਹੁਕਮ ਦਿੱਤੇ।

ਦੱਸ ਦਈਏ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪਿਛਲੇ ਦਿਨੀ ਮੀਟਿੰਗ ਕਰਕੇ ਜਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਯੂਨੀਅਨ ਨੂੰ ਉਹਨਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਸਬੰਧੀ ਵਿੱਤ ਮੰਤਰੀ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ।

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਇੱਕ ਹੰਗਾਮੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਸਕੱਤਰ ਹਰਮਿੰਦਰ ਸਿੰਘ ਉਪਲ, ਸੂਬਾ ਸਰਪ੍ਰਸਤ ਹਰਭਜਨ ਸਿੰਘ, ਸੂਬਾ ਉਪ ਪ੍ਰਧਾਨ ਜਗਜੀਤ ਸਿੰਘ ਸਾਹਨੇਵਾਲ, ਸੂਬਾ ਵਿੱਤ ਸਕੱਤਰ ਰਮਨ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ। ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਨੇ ਮੀਟਿੰਗ ਸਬੰਧੀ ਪ੍ਰੈਸ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵਿੱਤ ਸਕੱਤਰ ਅਤੇ ਪਰਸੋਨਲ ਵਿਭਾਗ ਦੇ ਸਕੱਤਰ ਵੀ ਸ਼ਾਮਿਲ ਰਹੇ।

ਜਥੇਬੰਦੀ ਵੱਲੋਂ ਮੀਟਿੰਗ ਵਿੱਚ ਵਿੱਤ ਮੰਤਰੀ ਦੇ ਨਾਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ 2.59 ਗੁਣਾਂਕ ਦੇਣ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਤੇ ਅਨਾਮਲੀ ਕਮੇਟੀ ਨੂੰ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਦਾ ਗੁਣਾਕ ਦੇਣ ਦੀ ਚਰਚਾ ਵਿਸਥਾਰ ਪੂਰਵਕ ਹੋਈ ਅਤੇ ਵਿੱਤ ਮੰਤਰੀ ਨੇ ਵਿੱਤ ਵਿਭਾਗ ਦੇ ਸੈਕਟਰੀ ਨੂੰ ਇਹ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਲਈ ਕਿਹਾ, ਬੰਦ ਪਏ ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਸ, ਏਸੀਪੀ ਬਹਾਲ ਕਰਨ ਸਬੰਧੀ ਵੀ ਚਰਚਾ ਹੋਈ ਅਤੇ ਵਿੱਤ ਮੰਤਰੀ ਦਾ ਇਹਨਾਂ ਭੱਤਿਆਂ ਨੂੰ ਬਹਾਲ ਕਰਨ ਦਾ ਹਾਂ ਪੱਖੀ ਰਵੱਈਆ ਸੀ।

ਜਥੇਬੰਦੀ ਵੱਲੋਂ ਡੀਏ ਦੀਆਂ ਰਹਿੰਦੇ ਬਕਾਇਆ ਕਿਸ਼ਤਾਂ ਜਾਰੀ ਕਰਨ ਸਬੰਧੀ ਮੰਗ ਨੂੰ ਵੀ ਜੋਰਦਾਰ ਢੰਗ ਨਾਲ ਉਠਾਇਆ ਗਿਆ, ਪੁਰਾਣੀ ਪੈਨਸ਼ਨ ਬਾਰੇ ਵਿਸਥਾਰ ਨਾਲ ਚਰਚਾ ਹੋਈ ਤਾਂ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਇਹ ਮਸਲਾ ਸਰਕਾਰ ਦੇ ਵਿਚਾਰ ਅਧੀਨ ਹੈ ਅਤੇ ਜਲਦੀ ਹੱਲ ਹੋਣ ਦੀ ਆਸ ਹੈ।

ਐੱਸਐੱਸਏ/ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਲੈਂਥ ਆਫ ਸਰਵਿਸ ਦੇ ਆਧਾਰ ’ਤੇ ਬਣਦੀਆਂ 15 ਅਚਾਨਕ ਛੁੱਟੀਆਂ ਦੇਣ ਵਾਲਾ ਪੱਤਰ ਪਰਸੋਨਲ ਵਿਭਾਗ ਤੋਂ ਜਲਦ ਤੋਂ ਜਲਦ ਜਾਰੀ ਕਰਵਾਉਣ ਸਬੰਧੀ ਵੀ ਵਿਚਾਰ ਚਰਚਾ ਹੋਈ ਤਾਂ ਵਿੱਤ ਮੰਤਰੀ ਵੱਲੋਂ ਪਰਸੋਨਲ ਵਿਭਾਗ ਦੇ ਸੈਕਟਰੀ ਨੂੰ ਇਹ ਮਸਲਾ ਜਲਦੀ ਹੱਲ ਕਰਨ ਦੇ ਹੁਕਮ ਦਿੱਤੇ।

ਰਮਸਾ ਅਧਿਆਪਕਾਂ ਦੇ ਬਕਾਏ ਬਾਰੇ ਫਾਈਨੈਂਸ ਸੈਕਟਰੀ ਨੂੰ ਕੇਸ ਨੂੰ ਘੋਖਣ ਬਾਰੇ ਕਿਹਾ। 3704 ਅਤੇ 4161 ਅਧਿਆਪਕਾਂ ਦੇ ਬਕਾਏ ਦੀ ਵੀ ਗੱਲ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਵਿੱਤ ਮੰਤਰੀ ਵੱਲੋਂ ਮਾਸਟਰ ਕੇਡਰ ਯੂਨੀਅਨ ਦੀਆਂ ਸਿੱਖਿਆ ਵਿਭਾਗ ਨਾਲ ਲਟਕਦੀਆਂ ਜਾਇਜ ਮੰਗਾਂ ਨੂੰ ਹੱਲ ਕਰਨ ਵਾਸਤੇ ਸਿੱਖਿਆ ਸਕੱਤਰ ਨੂੰ ਮਾਸਟਰ ਕੇਡਰ ਯੂਨੀਅਨ ਨਾਲ ਜੂਨ ਦੇ ਪਹਿਲੇ ਹਫ਼ਤੇ ਜਲਦ ਤੋਂ ਜਲਦ ਮੀਟਿੰਗ ਕਰਨ ਦੇ ਹੁਕਮ ਦਿੱਤੇ।

ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਵਿੱਤ ਮੰਤਰੀ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਵਿੱਤ ਮੰਤਰੀ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਵਿੱਤ ਮੰਤਰੀ ਵੱਲੋਂ ਵਿੱਤੀ ਮੰਗਾਂ ਹੱਲ ਕਰਨ ਦਾ ਭਰੋਸਾ ਦੇਣ ਮਗਰੋ ਮਾਸਟਰ ਕੇਡਰ ਯੂਨੀਅਨ ਵੱਲੋਂ ਇਕ ਜੂਨ ਦੀ ਜ਼ਿਮਨੀ ਚੋਣ ਹਲਕੇ ਲੁਧਿਆਣਾ ਪੱਛਮੀ ’ਚ ਰੱਖਿਆ ਰੋਸ ਮਾਰਚ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਮਨਜਿੰਦਰ ਪਾਲ, ਇੰਦਰਪਾਲ ਸਿੰਘ ਮੋਗਾ, ਕਰਨੈਲ ਸਿੰਘ ਮੋਗਾ ਹਾਜ਼ਰ ਸਨ।

 

Leave a Reply

Your email address will not be published. Required fields are marked *