Holiday Alert: ਪੰਜਾਬ-ਹਰਿਆਣਾ ਹਾਈਕੋਰਟ ਸਮੇਤ ਦੋਵਾਂ ਸੂਬਿਆਂ ਦੀਆਂ ਕੋਰਟਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ
Holiday Alert: ਅਦਾਲਤਾਂ ਪੂਰੀ ਤਰ੍ਹਾਂ ਨਹੀਂ ਹੋਣਗੀਆਂ ਬੰਦ
Holiday Alert: ਪੰਜਾਬ ਹਰਿਆਣਾ ਹਾਈਕੋਰਟ ਸਮੇਤ ਦੋਵੇਂ ਸੂਬਿਆਂ ਦੀਆਂ ਅਦਾਲਤਾਂ ਵਿੱਚ ਇਕ ਤੋ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਹੈ।
ਹਾਲਾਂਕਿ ਇਸ ਦੌਰਾਨ ਰੈਗੂਲਰ ਦੀਵਾਨੀ ਮਾਮਲਿਆਂ ਦੀ ਸੁਣਵਾਈ ਮੁਲਤਵੀ ਰਹੇਗੀ। ਉੱਧਰ ਅਦਾਲਤਾਂ ਇਸ ਦੌਰਾਨ ਪੂਰੀ ਤਰ੍ਹਾਂ ਬੰਦ ਨਹੀਂ ਹੋਣਗੀਆਂ।
ਜ਼ਰੂਰੀ ਤੇ ਐਮਰਜੈਂਸੀ ਮਾਮਲਿਆਂ ਦੀ ਸੁਣਵਾਈ ਯਕੀਨੀ ਕਰਨ ਲਈ ਨਿਆਇਕ ਵਿਵਸਥਾ ਨੂੰ ਸਰਗਰਮ ਰੱਖਿਆ ਗਿਆ ਹੈ।
ਇਕ ਜੂਨ ਤੋਂ 13 ਜੂਨ ਤੱਕ ਅਦਾਲਤਾਂ ’ਚ ਫੌ਼ਜਦਾਰੀ ਮਾਮਲਿਆਂ ਦੀ ਰੈਗੂਲਰ ਸੁਣਵਾਈ ਜਾਰੀ ਰਹੇਗੀ।
ਹਾਲਾਂਕਿ 16 ਤੋਂ 30 ਜੂਨ ਤੱਕ ਫੌ਼ਜਦਾਰੀ ਮਾਮਲਿਆਂ ਦੀ ਵੀ ਸੁਣਵਾਈ ਮੁਲਤਵੀ ਰਹੇਗੀ ਅਤੇ ਅਦਾਲਤਾਂ ਛੁੱਟੀਆਂ ਦੇ ਕਾਰਨ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ। –jagran