ਕੇਜਰੀਵਾਲ ਦੀ ਮੂੰਹ ਬੋਲੀ ਭੈਣ ਵੱਲੋਂ ਗੁਪਤ ਐਕਸ਼ਨ ਦਾ ਐਲਾਨ! ਸਿੱਪੀ ਸ਼ਰਮਾ ਨੇ ਕਿਹਾ- ਮਾਨ ਸਰਕਾਰ ਦੇ ਨੱਕ ‘ਚ ਕਰਾਂਗੇ ਦਮ
18 ਸਤੰਬਰ ਨੂੰ ਗਿੱਦੜਬਾਹਾ ਵਿੱਚ ਕੀਤਾ ਜਾਵੇਗਾ ਵੱਡਾ ਗੁਪਤ ਐਕਸ਼ਨ: 646 ਪੀ ਟੀ ਆਈ ਅਧਿਆਪਕ ਪ੍ਰਧਾਨ ਸਿੱਪੀ ਸ਼ਰਮਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਬੇਰੁਜਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ ਦੀ ਮੀਟਿੰਗ ਸੰਗਰੂਰ ਬੀ ਐਸ ਐਨ ਐਲ ਪਾਰਕ ਵਿੱਚ ਹੋਈ, ਮੀਟਿੰਗ ਵਿੱਚ ਸਮੂਹ ਸਾਰੇ ਜਿਲ੍ਹਿਆਂ ਮੇਨ ਆਗੂਆਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਕਮੇਟੀ ਆਗੂ ਵਕੀਲ ਮਾਨਸਾ ਨੇ ਮੁੱਖ ਮੰਤਰੀ ਪੰਜਾਬ ਦੇ ਨਾਲ ਹੋਈਆਂ ਪੈਨਲ ਮੀਟਿੰਗਾਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਜਿਮਨੀ ਚੋਣਾਂ ਵਿੱਚ ਲੜਕੀ ਸਿੱਪੀ ਸ਼ਰਮਾ ਨੂੰ ਮੀਟਿੰਗਾਂ ਵਿੱਚ ਬੁਲਾਇਆ ਸੀ ਅਤੇ ਡਿਪਾਰਟਮੈਂਟ ਨੂੰ ਜਲਦੀ ਭਰਤੀ ਕਰਨ ਲਈ ਕਿਹਾ ਸੀ।
ਪਰ ਡਿਪਾਰਟਮੈਂਟ ਵੱਲੋਂ ਭਰਤੀ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਨਹੀਂ ਕੀਤੀ, ਜਿਸ ਕਾਰਨ ਯੂਨੀਅਨ ਨੇ ਗਿੱਦੜਬਾਹਾ ਵਿੱਚ 18 ਸਤੰਬਰ ਨੂੰ ਗੁਪਤ ਐਕਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।
ਜਿਸ ਦਾ ਨਤੀਜਾ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਮਿਲੇਗਾ। ਇਸ ਦੌਰਾਨ ਯੂਨੀਅਨ ਦੇ ਕਿਸੇ ਵੀ ਬੇ-ਰੁਜਗਾਰ ਨਾਲ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿਂਮੇਵਾਰੀ ਪੰਜਾਬ ਸਰਕਾਰ ਅਤੇ ਉਥੋਂ ਦਾ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਹਾਜਰ ਸਾਥੀ ਵਕੀਲ ਮਾਨਸਾ, ਗੁਰਲਾਭ ਭੋਲਾ, ਸੇਵਕ ਮਾਨਸਾ, ਬਲਜਿੰਦਰ ਸਿੰਘ ਗਿੱਦੜਬਾਹਾ, ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਸੁਖਵੀਰ ਕੌਰ ਗਿੱਦੜਬਾਹਾ, ਅਸ਼ੋਕ ਕੁਮਾਰ ਲਾਧੂਕਾ ਜਗਸੀਰ ਕੰਬੋਜ, ਵਿੱਕੀ ਮਾਨਸਾ, ਸੇਵਕ ਬਠਿੰਡਾ, ਆਦਿ ਹਾਜਰ ਸਨ।