All Latest NewsNews FlashPunjab News

Punjab News: ਪੰਜਾਬ ਦੇ ਵੱਡੇ ਉਦਯੋਗਪਤੀ ਦੀ ਨੂੰਹ ਦੀ ਲਾਸ਼ ਨਹਿਰ ‘ਚੋਂ ਮਿਲੀ

 

Punjab News: ਸੋਨਮ ਸ਼ਨੀਵਾਰ ਰਾਤ 9.30 ਵਜੇ ਬਿਆਸ ਦਰਿਆ ਤੋਂ ਲਾਪਤਾ ਹੋਈ ਸੀ… ਗੋਤਾਖੋਰਾਂ ਨੇ ਸੋਨਮ ਦੀ ਲਾਸ਼ ਗੋਇੰਦਵਾਲ ਸਾਹਿਬ ਨਜ਼ਦੀਕ ਦਰਿਆ ‘ਚੋਂ ਬਰਾਮਦ ਕੀਤੀ

ਜਲੰਧਰ

ਜਲੰਧਰ ਦੇ ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾੜੀ ਦੀ ਲਾਪਤਾ ਨੂੰਹ ਸੋਨਮ ਤਿਵਾੜੀ ਦੀ ਲਾਸ਼ ਸ਼ਨੀਵਾਰ ਨੂੰ ਗੋਇੰਦਵਾਲ ਸਾਹਿਬ ਨਜ਼ਦੀਕ ਦਰਿਆ ਵਿਚੋਂ ਭੇਤਭਰੀ ਹਾਲਤ ਵਿਚ ਲਾਸ਼ ਮਿਲੀ ਹੈ।

ਸੋਨਮ ਸ਼ਨੀਵਾਰ ਰਾਤ 9.30 ਵਜੇ ਬਿਆਸ ਦਰਿਆ ਤੋਂ ਲਾਪਤਾ ਹੋਈ ਸੀ। ਬੀਤੇ ਦਿਨ ਤੋਂ ਹੀ ਗੋਤਾਖੋਰਾਂ ਵੱਲੋਂ ਸੋਨਮ ਦੀ ਭਾਲ ਕੀਤੀ ਜਾ ਰਹੀ ਸੀ।

ਦੱਸ ਦੇਈਏ ਕਿ ਨਰੇਸ਼ ਤਿਵਾੜੀ “ਵਿਨਟੈੱਕ ਪ੍ਰੀਲਮ” ਅਤੇ “ਵਰਗੋ ਪੈਨਲ ਪ੍ਰੋਡਕਟਸ” ਨਾਮ ਦੀਆਂ ਦੋ ਪਲਾਈਵੁੱਡ ਕੰਪਨੀਆਂ ਦੇ ਮਾਲਕ ਹਨ। ਉਨ੍ਹਾਂ ਅਨੁਸਾਰ ਨੂੰਹ ਸੋਨਮ ਸ਼ਨੀਵਾਰ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਸੀ।

ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਗੋਇੰਦਵਾਲ ਸਾਹਿਬ ਨਜ਼ਦੀਕ ਦਰਿਆ ਵਿਚੋਂ ਮਿਲੀ ਹੈ।

ਜਾਣਕਾਰੀ ਮੁਤਾਬਿਕ ਸੋਨਮ ਤਿਵਾੜੀ ਦਿਮਾਗ ਵਿੱਚ ਟਿਊਮਰ ਕਾਰਨ ਲੰਬੇ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਸੋਨਮ ਲਗਭਗ 39 ਸਾਲ ਦੀ ਸੀ ਅਤੇ ਉਸਦਾ ਵਿਆਹ ਮਨਦੀਪ ਤਿਵਾੜੀ ਨਾਲ ਹੋਇਆ ਸੀ।

ਐਤਵਾਰ ਨੂੰ ਸਾਰਾ ਦਿਨ ਉਸਦੀ ਭਾਲ ਕੀਤੀ ਗਈ ਪਰ ਦੇਰ ਰਾਤ ਤੱਕ ਕੋਈ ਸੁਰਾਗ ਨਹੀਂ ਮਿਲਿਆ। ਆਲੇ ਦੁਆਲੇ ਦੇ ਇਲਾਕਿਆਂ ਦੇ ਨਾਲ-ਨਾਲ ਨਦੀ ਵਿੱਚ ਵੀ ਭਾਲ ਕੀਤੀ ਗਈ।

ਸੋਨਮ ਦੇ ਲਾਪਤਾ ਹੋਣ ਤੋਂ ਬਾਅਦ ਸ਼ਹਿਰ ਦੇ ਕਾਰੋਬਾਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤਿਵਾੜੀ ਦੇ ਘਰ ਪਹੁੰਚ ਰਹੇ ਸਨ।

ਜਿਸ ਤੋਂ ਬਾਅਦ ਪੁਲਿਸ ਨੇ ਬਿਆਸ ਦਰਿਆ ਤੋਂ ਲੈ ਕੇ ਗੋਇੰਦਵਾਲ ਸਾਹਿਬ ਤੱਕ ਗੋਤਾਖੋਰਾਂ ਨੂੰ ਸੋਨਮ ਦੀ ਫੋਟੋ ਦੇ ਕੇ ਲਾਸ਼ ਲੱਭਣ ਲਈ ਲਗਾਇਆ ਗਿਆ ਸੀ। ਗੋਤਾਖੋਰਾਂ ਨੇ ਸੋਨਮ ਦੀ ਲਾਸ਼ ਗੋਇੰਦਵਾਲ ਸਾਹਿਬ ਨਜ਼ਦੀਕ ਦਰਿਆ ‘ਚੋਂ ਬਰਾਮਦ ਕੀਤੀ ਹੈ। ptc

 

Leave a Reply

Your email address will not be published. Required fields are marked *