Israel Iran Conflict : ਸਰਕਾਰੀ TV ਚੈਨਲ ਦੇ ਸਟੂਡੀਓ ‘ਤੇ ਮਿਜ਼ਾਈਲ ਹਮਲਾ! ਐਂਕਰ ਲਾਈਵ ਬੁਲੇਟਿਨ ਛੱਡ ਕੇ ਭੱਜੀ (ਵੇਖੋ ਵੀਡੀਓ)
Israel Iran Conflict : ਪਿਛਲੇ ਕਈ ਦਿਨਾਂ ਤੋਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਜਾਰੀ ਹੈ।
ਜੰਗ ਦੇ ਚੌਥੇ ਦਿਨ ਇਜ਼ਰਾਈਲ ਦੇ ਵੱਲੋਂ ਈਰਾਨ ਵਿੱਚ ਕਈ ਥਾਵਾਂ ਤੇ ਹਮਲੇ ਕੀਤੇ ਗਏ। ਹਾਲਾਂਕਿ ਜਵਾਬੀ ਕਾਰਵਾਈ ਈਰਾਨ ਵੀ ਕਰ ਰਿਹਾ ਹੈ।
ਇਸ ਯੁੱਧ ਦੇ ਵਿੱਚ ਦੋਵਾਂ ਮੁਲਕਾਂ ਦਾ ਕਾਫੀ ਜਿਆਦਾ ਨੁਕਸਾਨ ਹੋ ਚੁੱਕਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਇੱਕ ਇਜ਼ਰਾਈਲ ਮਿਜ਼ਾਈਲ ਨੇ ਈਰਾਨ ਦੇ ਸਰਕਾਰੀ ਨਿਊਜ਼ ਪ੍ਰਸਾਰਣ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਹੈ।
ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਸਰਕਾਰੀ ਟੈਲੀਵਿਜ਼ਨ ਨੇ ਅਚਾਨਕ ਲਾਈਵ ਪ੍ਰਸਾਰਣ ਬੰਦ ਕਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ਮਗਰੋਂ ਵੀ ਇਰਾਨ ‘ਤੇ ਇਜ਼ਰਾਈਲੀ ਮਿਜ਼ਾਈਲਾਂ ਦਾਗੀਆਂ।
ਰਿਪੋਰਟਾਂ ਅਨੁਸਾਰ, ਇਜ਼ਰਾਈਲੀ ਮਿਜ਼ਾਈਲਾਂ ਈਰਾਨ ਦੇ ਜ਼ਿਆਦਾਤਰ ਹਿੱਸਿਆਂ ‘ਤੇ ਵਰ੍ਹ ਰਹੀਆਂ ਹਨ। ਇਸ ਦੌਰਾਨ, ਇਜ਼ਰਾਈਲ ਨੇ ਖਾੜੀ ਦੇਸ਼ ‘ਤੇ ਪੂਰੀ ਹਵਾਈ ਉੱਤਮਤਾ ਦਾ ਦਾਅਵਾ ਕੀਤਾ ਹੈ। ਦੋਵੇਂ ਦੇਸ਼ ਲਗਾਤਾਰ ਇੱਕ ਦੂਜੇ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰ ਰਹੇ ਹਨ।