All Latest NewsNews FlashPunjab News

Punjab News: ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਕਨਵੈਨਸ਼ਨ ਤੇ ਮੁਜ਼ਾਹਰਾ

 

Punjab News: ਅਰੂੰਧਤੀ ਰਾਏ ਤੇ ਪ੍ਰੋ.ਸ਼ੇਖ ਸ਼ੌਕਤ ਹੁਸੈਨ ਤੇ ਮੜਿਆ ਯੂਏਪੀਏ ਰੱਦ ਕੀਤਾ ਜਾਵੇ

ਪੰਜਾਬ ਨੈੱਟਵਰਕ, ਬਠਿੰਡਾ

Punjab News: ਵਿਸ਼ਾਲ ਲੋਕਾਈ ਵੱਲੋਂ ਆਪਣੀ ਜੂਨ ਸੁਧਾਰਨ ਲਈ ਸਰਕਾਰੀ ਨੀਤੀਆਂ ਦੀ ਅਲੋਚਨਾ ਕਰਨੀ ਅਤੇ ਵੱਖਰੀ ਰਾਏ ਰੱਖਣਾ ਜਮਹੂਰੀ ਅਧਿਕਾਰਾਂ ਦੀ ਰੂਹ ਹੈ,ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਦੇ ਪ੍ਰੋ.ਸ਼ੇਖ ਸ਼ੌਕਤ ਹੁਸੈਨ ਲੋਕ ਪੱਖੀ ਮੁੱਖ ਵਿਦਵਾਨ ਹਨ,ਜੂਨ 2024 ਵਿੱਚ ਇਹਨਾਂ ਵਿਦਵਾਨਾਂ ਖਿਲਾਫ 14 ਸਾਲ ਪਹਿਲਾਂ ਦਿੱਤੇ ਭਾਸ਼ਣਾਂ ਕਰਕੇ ਯੂਏਪੀਏ ਕਾਲੇ ਕਾਨੂੰਨ ਅਧੀਨ ਮੁਕੱਦਮਾਂ ਚਲਾਉਣ ਦੀ ਦਿੱਤੀ ਮਨਜ਼ੂਰੀ ਅਨੇਕਾਂ ਲੋਕਪੱਖੀ ਵਿਦਵਾਨਾਂ,ਚਿੰਤਕਾਂ,ਕਾਰਕੁਨਾਂ ਨੂੰ ਜੁਬਾਨ ਬੰਦ ਰੱਖਣ ਲਈ ਸੁਨਾਉਣੀ ਹੈ,ਮੋਦੀ ਹਕੂਮਤ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਅਤੇ ਫਿਰਕੂ ਪਾਲਾਬੰਦੀ ਕਰਨ ਉੱਪਰ ਤੁਲੀ ਹੋਈ ਹੈ,ਬਸਤੀਵਾਦੀ ਰਹਿੰਦ-ਖੂੰਹਦ ਨੂੰ ਖਤਮ ਕਰਨ ਦੇ ਹੋਕਰੇ ਮਾਰਨ ਵਾਲੇ ਆਰਐੱਸਐੱਸ ਦੀ ਜਨਮ ਕੁੰਡਲੀ ਫਰੋਲਣ ਦੀ ਲੋੜ ਹੈ ਕਿ ਇਹਨਾਂ ਨੇ ਬਸਤੀਵਾਦੀ ਵਿਰੋਧੀ ਜੱਦੋਜਹਿਦ ਵਿੱਚ ਹਿੱਸਾ ਲੈਣ ਦਾ ਵਿਰੋਧ ਕੀਤਾ ਹੈ,ਮੁਆਫੀਨਾਮੇ ਲਿਖੇ ਹਨ।

ਇਹ ਵਿਚਾਰ ਦਿੱਲੀ ਤੋਂ ਪ੍ਰਸਿੱਧ ਕਾਰਕੁਨ ਸ਼ਿਵਾਨੀ ਕੌਲ ਨੇ ਅੱਜ ਜਨਤਕ ਜਥੇਬੰਦੀਆਂ ਦੀ ਸਾਂਝੀ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਤ ਕਰਦਿਆਂ ਪ੍ਰਗਟ ਕੀਤੇ,ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੀ ਨੌਜਵਾਨ ਐਡਵੋਕੇਟ ਅਮਨਦੀਪ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਬਸਤੀਵਾਦੀ ਪ੍ਰਛਾਵੇਂ ਤੋਂ ਮੁਕਤ ਹੋਣ ਦੇ ਛਲਾਵੇ ਹੇਠ ਅਸਲ ਵਿੱਚ ਰੋਲਟ ਐਕਟ ਤੋਂ ਵੀ ਖਤਰਨਾਕ ਤਿੰਨ ਫੌਜਦਾਰੀ ਕਾਨੂੰਨ ਲਾਗੂ ਕਰਕੇ ਪੁਲਸ-ਰਾਜ ਮੜ੍ਹਨ ਵੱਲ ਵਧ ਗਈ ਹੈ,ਲੋਕ ਵਿਰੋਧੀ ਯੂਏਪੀਏ ਅਤੇ ਦੇਸ਼ ਧ੍ਰੋਹ ਦੇ ਕਾਨੂੰਨਾਂ ਨੂੰ ਇਹਨਾਂ ਫੌਜਦਾਰੀ ਧਾਰਾਵਾਂ ਵਿੱਚ ਸਾਮਿਲ ਕਰਨ ਦੇ ਨਾਲ ਹੋਰ ਵੱਧ ਜਾਬਰ ਬਣਾ ਦਿੱਤਾ ਹੈ,ਆਪਣੇ ਰੋਜੀ-ਰੋਟੀ ਆਦਿ ਦੇ ਵਸੀਲਿਆਂ ਦੀ ਰਾਖੀ ਲਈ ਜੱਦੋਜਹਿਦ ਨੂੰ ਦਹਿਸ਼ਤਗਰਦੀ ਅਤੇ ਹਾਲਤਾਂ ਨੂੰ ਬਿਆਨ ਕਰਨ ਨੂੰ ਦੇਸ਼-ਧ੍ਰੋਹ ਦੀ ਪ੍ਰੀਭਾਸ਼ਾ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ।

ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸ੍ਰੀ ਬੱਗਾ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਸ੍ਰੀ ਰਾਜਪਾਲ ਸਿੰਘ ਨੇ ਕਿਹਾ ਕਿ ਲੋਕਾਂ ਦਾ ਹਕੂਮਤੀ ਨੀਤੀਆਂ ਤੋਂ ਜਾਗਰੂਕ ਹੋਣਾ ਲੋਕ-ਪੱਖੀ ਹੱਲ ਲਈ ਨੀਂਹ ਪੱਥਰ ਹੈ,ਇਸ ਕਨਵੈਨਸ਼ਨ ਦੇ ਵਿਚਾਰ ਭਾਵਨਾਂ ਨੂੰ ਜਿੰਦਗੀ ਲਈ ਸੰਘਰਸ਼ ਕਰ ਰਹੇ ਕਾਮੇ ਲੋਕਾਂ ਤੱਕ ਲੈਕੇ ਜਾਣ ਦੀ ਜਰੂਰਤ ਹੈ,ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਸਭਾ ਦੇ ਸਕੱਤਰ ਐਡਵੋਕੇਟ ਸੰਦੀਪ ਸਿੰਘ ਨੇ ਹਾਲ ਵਿੱਚ ਹੀ ਜਨਤਕ ਜਮਹੂਰੀ ਕਾਰਕੁਨਾਂ ਉੱਪਰ ਐੱਨਆਈਏ ਛਾਪਿਆ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਛਾਪਿਆ ਦਾ ਮਨੋਰਥ ਜਨਤਕ ਜਮਹੂਰੀ ਲਹਿਰ ਨੂੰ ਨਿਸਾਨਾ ਬਨਾਉਣਾ ਹੈ,ਇਸ ਸਮੇਂ ਸ਼ਾਮਿਲ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਨਵੈਨਸ਼ਨ ਦੀ ਪ੍ਰਧਾਨਗੀ ਕੀਤੀ।

ਅੰਤ ਵਿੱਚ ਪਾਸ ਕੀਤੇ ਮਤਿਆਂ ਰਾਹੀਂ ਕਨਵੈਨਸ਼ਨ ਨੇ ਅਰੁੰਧਤੀ ਰਾਏ ਅਤੇ ਪ੍ਰੋ ਸ਼ੋਕਤ ਹੁਸੈਨ ਖਿਲਾਫ ਦਰਜ ਕੇਸ ਤੇ ਮੇਧਾਪਾਟੇਕਰ ਨੂੰ ਦਿੱਤੀ ਸਜਾ ਤੇ ਤਿੰਨ ਫੌਜਦਾਰੀ ਕਾਨੂੰਨ ਰੱਦ ਕਰਨ ਅਤੇ ਪੰਜਾਬ ਵਿਧਾਨ ਸਭਾ ਇਹਨਾਂ ਕਾਨੂੰਨਾਂ ਨੂੰ ਪੰਜਾਬ ਅੰਦਰ ਲਾਗੂ ਨਾ ਕਰਨ ਦਾ ਮਤਾ ਪਾਸ ਕਰਨ, ਪੰਜਾਬ,ਚੰਡੀਗੜ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਜਨਤਕ,ਜਮਹੂਰੀ ਕਾਰਕੁਨਾਂ ਅਤੇ ਵਕਾਲਤ ਨਾਲ ਸਬੰਧਤ ਕਾਰਕੁਨਾਂ ਉੱਪਰ 30 ਅਗਸਤ ਨੂੰ ਐੱਨਆਈਏ ਵੱਲੋਂ ਕੀਤੀ ਛਾਪੇਮਾਰੀ ਦੀ ਨਿਖੇਧੀ ਕਰਦੇ ਹੋਏ ਗ੍ਰਿਫਤਾਰ ਵਿਅਕਤੀਆਂ ਨੂੰ ਰਿਹਾਅ ਕਰਨ ਅਤੇ ਹੋਰਨਾਂ ਨੂੰ ਜਾਰੀ ਹੋਏ ਸੰਮਨ ਮਨਸੂਖ ਕਰਨ ਅਤੇ ਜਪਤ ਕੀਤਾ ਸਮਾਨ ਵਾਪਸ ਕਰਨ ਅਤੇ ਐੱਨਆਈਏ ਦੀ ਸਥਾਪਨਾ ਰੱਦ ਕਰਨ,ਰਾਜਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਐੱਨਆਈਏ ਐਕਟ ਵਿਰੁੱਧ ਪੰਜਾਬ ਸਰਕਾਰ ਨੂੰ ਆਵਾਜ ਉਠਾਉਣ,ਯੂਏਪੀਏ,ਦੇਸ਼ਧ੍ਰੋਹ,ਐੱਨਐੱਸਏ ਆਦਿ ਕਾਲੇ ਕਾਨੂੰਨ ਰੱਦ ਕੀਤੇ ਜਾਣ, ਗ੍ਰਿਫਤਾਰ ਵਿਅਤਕਤੀਆਂ ਨੂੰ ਰਿਹਾਅ ਕਰਨ,ਲੋਕਾਂ ਦੀ ਰੋਜੀ-ਰੋਟੀ ਵਿਰੋਧੀ ਨਿੱਜੀਕਰਨ,ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ,ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾ ਰੱਦ ਕਰਨ ਮੰਗ ਕੀਤੀ ਅਤੇ ਇਹਨਾਂ ਨੀਤੀਆ ਵਿਰੁੱਧ ਉੱਠ ਰਹੀ ਆਵਾਜ ਨੂੰ ਕਮਜੋਰ ਕਰਨ ਦੀਆਂ ਹਾਕਮਾਂ ਵੱਲੋਂ ਲੋਕਾਂ ਅੰਦਰ ਵੰਡੀਆਂ ਪਾਉਣ ਦੀਆਂ ਫਿਰਕੂ ਫਾਸ਼ੀ ਚਾਲਾਂ ਦੀ ਨਿਖੇਧੀ ਕਰਦੇ ਹੋਏ ਕਿਰਤੀ ਕਾਮਿਆਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ,ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰਿਹਾਅ ਕੀਤਾ ਜਾਵੇ,ਕਨਵੈਨਸ਼ਨ ਵਿੱਚ ਦੇਸ਼ ਭਰ (ਕਲਕੱਤਾ,ਮੁਜੱਫਰ ਨਗਰ,ਉਤਰਾਖੰਡ,ਉੱਤਰ ਪ੍ਰਦੇਸ਼, ਮਨੀਪੁਰ ਆਦਿ) ਵਿੱਚ ਔਰਤਾਂ ਉੱਪਰ ਹੋਰ ਰਹੀਆਂ ਹਿੰਸਾਂ ਦੀਆਂ ਘਟਨਨਾਵਾਂ ਦੀ ਨਿਖੇਧੀ ਅਤੇ ਇਜਰਾਈਲ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਸ਼ਹਿ ਉੱਤੇ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸ਼ਲਕੁਸੀ ਬੰਦ ਕਰਨ ਦੀ ਮੰਗ ਕੀਤੀ।

ਪੰਜਾਬ ਅੰਦਰ ਕਿਸਾਨ ਮਜਦੂਰਾਂ-ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਅਤੇ ਉਹਨਾਂ ਉੱਪਰ ਜਬਰ ਬੰਦ ਕੀਤਾ ਜਾਵੇ,ਪ੍ਰੋਗਰਾਮ ਵਿੱਚ ਮੰਦਰ ਜੱਸੀ,ਹਰਦੀਪ ਮਹਿਣਾ, ਹਰਮੰਦਰ ਭਾਗੀਬਾਂਦਰ,ਨਿਰਮਲ ਸਿਵੀਆਂ ਅਤੇ ਤਰਕਸ਼ੀਲ ਰਾਮ ਨਿਰਮਾਨ ਨੇ ਇਨਕਲਾਬੀ ਗੀਤ ਰੱਖੇ,ਚਾਹ ਪਾਣੀ ਦਾ ਪ੍ਰਬੰਧ ਬੀਕੇਯੂ ਉੱਗਰਾਹਾਂ ਅਤੇ ਹਾਲ ਦਾ ਪ੍ਰਬੰਧ ਟੀਚਰਹੋਮ ਟਰੱਸਟ ਵੱਲੋਂ ਕੀਤਾ ਗਿਆ,ਇਸ ਸਮੇਂ ਜਮਹੂਰੀ ਅਧਿਕਾਰ ਸਭਾ,ਤਰਕਸ਼ੀਲ ਸੁਸਾਇਟੀ,ਬੀਕੇਯੂ ਡਕੌਂਦਾ-ਧਨੇਰ,ਬੀਕੇਯੂ ਉੱਗਰਾਹਾਂ,ਜੀਐੱਚਟੀਪੀ ਠੇਕਾ ਮੁਲਾਜਮ ਯੂਨੀ:(ਆਜ਼ਾਦ) ਲਹਿਰਾ ਮੁਹੱਬਤ,ਪੀਐੱਸਯੂ (ਲਲਕਾਰ) ਪੀਐੱਸਯੂ ਪੈਨਸ਼ਨਰਜ਼ ਐਸੋਸੀਏਸ਼ਨ,ਪਾਵਰ ਟਰਾਂਸਮਿਸ਼ਨ ਪੀਐੱਸਐੱਸਐੱਫ (ਗਗਨਦੀਪ), ਡੀਟੀਐੱਫ ਪੈਨਸ਼ਨਰਜ਼ ਐਸੋਸ਼ੀਏਸ਼ਨ,ਟੀਚਰਹੋਮ ਟਰਸੱਟ,ਸਹਿਤ ਸਭਾ,ਡੀਟੀਐੱਫ,ਪਾਵਰਕਾਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਵੇਰਕਾ ਮਿਲਕ ਪਲਾਂਟ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਜਲ ਸਪਲਾਈ ਠੇਕਾ ਮੁਲਾਜ਼ਮ ਯੁਨੀ: ਪੰਜਾਬ,ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਪੀਐੱਸਐੱਸਐੱਫ (ਰਾਣਾ), ਨੌਜਵਾਨ ਭਾਰਤ ਸਭਾ,ਪੀਐੱਸਯੂ ਸ਼ਹੀਦ ਰੰਧਾਵਾ,ਟੀਐੱਸਯੂ (ਭੰਗਲ),ਬੀਕੇਯੂ ਕ੍ਰਾਂਤੀਕਾਰੀ,ਸਾਹਿਤ ਸਿਰਜਣਾ ਮੰਚ,ਕਿਰਤੀ ਕਿਸਾਨ ਯੂਨੀਅਨ,ਦਿਹਾਤੀ ਮਜਦੂਰ ਸਭਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ,ਦਮਦਮਾ ਸਾਹਿਤ ਸਭਾ ਤਲਵੰਡੀ ਸਾਬੋ ਆਦਿ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *