Rain Alert: ਮੌਸਮ ਵਿਭਾਗ ਦੀ ਚੇਤਾਵਨੀ! ਪੰਜਾਬ ‘ਚ ਪਵੇਗਾ ਭਾਰੀ ਮੀਂਹ
Rain Alert: ਮੌਸਮ ਵਿਭਾਗ ਪੰਜਾਬ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁੱਝ ਦਿਨਾਂ ਦੇ ਅੰਦਰ ਅੰਦਰ ਸੂਬੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪਵੇਗੀ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੁਸਿਆਰਪੁਰ, ਪਠਾਨਕੋਟ, ਮੋਹਾਲੀ, ਚੰਡੀਗੜ੍ਹ, ਗੁਰਦਾਸਪੁਰ ਆਦਿ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ, ਚੰਡੀਗੜ੍ਹ ਅਤੇ ਮੋਹਾਲੀ ਵਿੱਚ ਬੀਤੇ ਦਿਨ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਅੱਜ ਸਵੇਰ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ।
ਮੀਂਹ ਤੋਂ ਬਾਅਦ ਆਏ ਤਾਪਮਾਨ ਵਿੱਚ ਗਿਰਾਵਟ ਨਾਲ ਮੌਸਮ ਵਿੱਚ ਥੋੜ੍ਹੀ ਠੰਢਕ ਆਈ ਅਤੇ ਤਾਪਮਾਨ ਵਿੱਚ ਵੀ ਪਿਛਲੇ ਦਿਨ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ।
ਤਾਪਮਾਨ ਵਿੱਚ ਗਿਰਾਵਟ ਦੇ ਨਾਲ-ਨਾਲ ਦਿਨ ਭਰ ਚੱਲੀਆਂ ਤੇਜ਼ ਹਵਾਵਾਂ ਨੇ ਸੂਰਜ ਨਿਕਲਣ ਤੋਂ ਬਾਅਦ ਵੀ ਨਮੀ ਤੋਂ ਰਾਹਤ ਦਿਵਾਈ। ਬੀਤੀ ਸ਼ਾਮ ਨੂੰ ਜਦੋਂ ਆਸਮਾਨ ਤੋਂ ਬੱਦਲ ਹਟ ਗਏ ਤਾਂ ਮੌਸਮ ਸੁਹਾਵਣਾ ਹੋ ਗਿਆ।
ਇਸ ਵਾਰ 1 ਜੂਨ ਤੋਂ 16 ਜੁਲਾਈ ਦੇ ਵਿਚਕਾਰ ਸ਼ਹਿਰ ਵਿੱਚ 367.9 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 29.9 ਮਿਲੀਮੀਟਰ ਵੱਧ ਹੈ। ਅਗਲੇ ਕੁਝ ਦਿਨਾਂ ਤੱਕ ਮੋਹਾਲੀ, ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

