All Latest NewsHealthNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਜਾਬ ‘ਚ ਕੋਰੋਨਾ ਦਾ ਕਹਿਰ, ਮਿਲੇ ਕਈ ਕੇਸ… ਸਿਹਤ ਵਿਭਾਗ ਵਲੋਂ ਅਲਰਟ ਜਾਰੀ

 

Covid Alert-

ਦੇਸ਼ ਭਰ ਦੇ ਅੰਦਰ ਜਿੱਥੇ ਕੋਰੋਨਾ ਵਾਇਰਸ ਦੇ ਨਵੇਂ ਕੇਸ ਮਿਲਣੇ ਸ਼ੁਰੂ ਹੋ ਗਏ ਹਨ, ਉਥੇ ਹੀ ਪੰਜਾਬ ਦੇ ਅੰਦਰੋਂ ਵੀ ਹੁਣ ਕੋਰੋਨਾ ਦੇ ਨਵੇਂ ਕੇਸ ਮਿਲਣ ਦੀ ਖ਼ਬਰ ਸਾਹਮਣੇ ਆਹੀ ਹੈ। ਜਾਣਕਾਰੀ ਅਨੁਸਾਰ, ਲੁਧਿਆਣਾ ਵਿਚ ਸੋਮਵਾਰ ਨੂੰ ਕੋਰੋਨਾ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਜਿਨ੍ਹਾਂ ’ਚ ਇਕ 3 ਮਹੀਨੇ ਦੀ ਗਰਭਵਤੀ ਵੀ ਸ਼ਾਮਲ ਹੈ। ਹੁਣ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਕੁੱਲ ਗਿਣਤੀ 9 ਹੋ ਗਈ ਹੈ। 28 ਮਈ ਤੋਂ ਮਾਮਲੇ ਆਉਣੇ ਸ਼ੁਰੂ ਹੋਏ ਸਨ ਤੇ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।

ਜਦੋਂਕਿ ਫਿਰੋਜ਼ਪੁਰ ’ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। 27 ਮਈ ਨੂੰ ਪਹਿਲਾ ਮਾਮਲਾ ਸਾਹਮਣੇ ਆਉਣ ਮਗਰੋਂ ਹੁਣ ਇਕ ਹੋਰ ਨੌਜਵਾਨ ਦੇ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

ਮਾਮਲੇ ਸਾਹਮਣੇ ਆਉਂਦੇ ਹੀ ਸਿਹਤ ਵਿਭਾਗ ਹਰਕਤ ‘ਚ ਆ ਗਿਆ ਤੇ ਸਖ਼ਤੀ ਵਧਾ ਦਿੱਤੀ ਗਈ। ਸਿਵਲ ਹਸਪਤਾਲ ਵਿੱਚ ਕੋਵਿਡ ਵਾਰਡ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇੱਥੇ ਆਕਸੀਜਨ ਸਿਲੰਡਰ, ਬੈੱਡ, ਕੋਰੋਨਾ ਟੈੱਸਟ ਕਿੱਟਾਂ ਅਤੇ ਹੋਰ ਜ਼ਰੂਰੀ ਉਪਕਰਨ ਸਟੈਂਡ ਬਾਈ ‘ਤੇ ਰੱਖੇ ਗਏ ਹਨ।

ਹਸਪਤਾਲ ਸਟਾਫ਼ ਨੂੰ ਮਾਸਕ ਪਾਉਣ, ਸੈਨੀਟਾਈਜ਼ੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਕਿਸੇ ਵੀ ਸੰਭਾਵੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਆਈਸੋਲੇਸ਼ਨ ਦੀ ਵੀ ਪੂਰੀ ਤਿਆਰੀ ਕੀਤੀ ਗਈ ਹੈ।

ਸਾਵਧਾਨ ਰਹੋ, ਪਰ ਘਬਰਾਓ ਨਾ: ਡਾ. ਹਰਮਨਦੀਪ ਕੌਰ

ਮਹਾਮਾਰੀ ਦੇ ਮਾਹਰ ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਮੁਹਾਲੀ ਜ਼ਿਲ੍ਹਾ ਕੋਰੋਨਾ ਦੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਹਸਪਤਾਲਾਂ ਵਿੱਚ ਸਾਰੇ ਸਾਧਨ, ਦਵਾਈਆਂ ਅਤੇ ਟਰੇਨਿੰਗ ਸਟਾਫ਼ ਮੌਜੂਦ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜੇ ਕਿਸੇ ਨੂੰ ਕੋਰੋਨਾ ਵਰਗੇ ਲੱਛਣ (ਜਿਵੇਂ ਕਿ ਬੁਖ਼ਾਰ, ਖੰਘ, ਗਲੇ ਦੀ ਦਰਦ ਆਦਿ) ਮਹਿਸੂਸ ਹੋਣ, ਤਾਂ ਤੁਰੰਤ ਟੈੱਸਟ ਕਰਵਾਉਣ। ਇਨ੍ਹਾਂ ਦਿਨਾਂ ਵਿੱਚ ਵੀ ਸਧਾਰਨ ਜ਼ੁਕਾਮ ਹੋਣ ‘ਤੇ ਵੀ ਭੀੜ ਤੋਂ ਬਚਣ ਦੀ ਲੋੜ ਹੈ।

ਚੇਤਾਵਨੀ: ਜੇ ਮਾਮਲੇ ਵਧੇ, ਤਾਂ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ

ਮੁਹਾਲੀ ਵਿੱਚ ਸਿਹਤ ਵਿਭਾਗ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ, ਜੇ ਮਾਮਲੇ ਹੋਰ ਵਧਦੇ ਹਨ, ਤਾਂ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਫ਼ਿਲਹਾਲ, ਸਾਵਧਾਨੀ ਹੀ ਸੁਰੱਖਿਆ ਹੈ।

ਸਿਹਤ ਵਿਭਾਗ ਵੱਲੋਂ ਜਨਤਾ ਲਈ ਹਦਾਇਤਾਂ :

ਮਾਸਕ ਪਹਿਨਣਾ ਨਾ ਭੁੱਲੋ

ਹੱਥ ਵਾਰ ਵਾਰ ਧੋਵੋ ਜਾਂ ਸੈਨੀਟਾਈਜ਼ ਕਰੋ

ਭੀੜ ਵਾਲੀਆਂ ਥਾਵਾਂ ਤੋਂ ਬਚੋ

ਕੋਰੋਨਾ ਦੇ ਲੱਛਣ ਹੋਣ ‘ਤੇ ਟੈੱਸਟ ਕਰਵਾਓ।

 

Leave a Reply

Your email address will not be published. Required fields are marked *