All Latest NewsNews FlashPunjab News

ਪੈਨਸ਼ਨ ਸਾਡਾ ਹੱਕ: ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ‘ਆਪ’ ਸਰਕਾਰ ਖਿਲਾਫ਼ ਲੁਧਿਆਣਾ ‘ਚ ਝੰਡਾ ਮਾਰਚ ਕਰਨ ਦਾ ਐਲਾਨ

 

Punjab News: 12 ਜੂਨ ਦੇ ਲੁਧਿਆਣਾ ਝੰਡਾ ਮਾਰਚ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਜੰਗੀ ਪੱਧਰ ਤੇ ਤਿਆਰੀਆਂ, ਕਿਹਾ- ਪੈਨਸ਼ਨ ਸਾਡਾ ਹੱਕ ਹੈ, ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ,

Punjab News: ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ 12 ਜੂਨ 2025 ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਸੀ ਪੀ ਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਾਂਝੇ ਤੌਰ ਤੇ ਲੁਧਿਆਣਾ ਪੱਛਮੀ ਜਿਮਨੀ ਚੋਣ ਖੇਤਰ ਵਿੱਚ ਝੰਡਾ ਮਾਰਚ ਲਈ ਜੰਗੀ ਪੱਧਰ ਤੇ ਤਿਆਰੀਆਂ ਅਰੰਭੀਆਂ ਹੋਈਆਂ ਹਨ।

ਜਥੇਬੰਦੀ ਦੇ ਪੁਰਾਣੀ ਪੈਨਸ਼ਨ ਬਹਾਲੀ ਵਿੰਗ ਪੰਜਾਬ ਦੇ ਇੰਚਾਰਜ਼ ਤਰਸੇਮ ਲਾਲ ਅਤੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆ ਦੱਸਿਆ ਕਿ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਜੀਤਪਾਲ ਸਿੰਘ ਦੀ ਸਾਂਝੀ ਅਗਵਾਈ ਹੇਠ ਈ ਟੀ ਯੂ ਪੰਜਾਬ (ਰਜਿ:) ਦੀ ਜਲੰਧਰ ਇਕਾਈ ਵਲੋਂ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਝੰਡਾ ਮਾਰਚ ਵਿੱਚ ਭਾਗ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਲਈ ਹੁੰਕਾਰ ਭਰਨਗੇ।

ਜਥੇਬੰਦਕ ਆਗੂਆਂ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਮੈਂਬਰ ਅਧਿਆਪਕ ਸਾਥੀ ਇਸ ਝੰਡਾ ਮਾਰਚ ਰਾਹੀਂ ਪੰਜਾਬ ਸਰਕਾਰ ਦੁਆਰਾ ਕਰਮਚਾਰੀਆਂ ਦੇ ਬਣਦੇ ਹੱਕ ਅਤੇ ਅਧਿਕਾਰ ਨਾ ਦੇਣ ਦਾ ਰੋਸ ਪ੍ਰਗਟ ਕਰਨਗੇ ਅਤੇ ਪੰਜਾਬ ਸਰਕਾਰ ਨੂੰ ਇਸ ਜਿਮਨੀ ਚੋਣ ਵਿੱਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਇਸ ਝੰਡਾ ਮਾਰਚ ਲਈ ਅਧਿਆਪਕ ਵਰਗ ਬਹੁਤ ਉਤਸ਼ਾਹਿਤ ਅਤੇ ਜੋਸ਼ ਨਾਲ ਭਰਿਆ ਹੋਇਆ ਹੈ। ਇਸ ਝੰਡਾ ਮਾਰਚ ਵਿੱਚ ਭਾਗ ਲੈਣ ਲਈ ਸਾਥੀ ਨਿੱਜੀ ਸਾਧਨਾਂ,ਟੈਂਪੂ ਟਰੈਵਲਰਾਂ ਅਤੇ ਬੱਸਾਂ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਤੁਰੰਤ ਲੋੜੀਂਦਾ ਕਦਮ ਚੁੱਕਣ ਲਈ ਮਜਬੂਰ ਕਰਨਗੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ,ਜਨਰਲ ਸਕੱਤਰ ਰਿਸ਼ੀ ਕੁਮਾਰ, ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਕਪਿਲ ਕਵਾਤਰਾ,ਭਗਵੰਤ ਪ੍ਰਿਤਪਾਲ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ (ਸਾਰੇ ਸੀਨੀ. ਮੀਤ ਪ੍ਰਧਾਨ) ਸੁਰਿੰਦਰ ਪਾਲ, ਮਥਰੇਸ਼ ਕੁਮਾਰ,ਨਰਦੇਵ ਜਰਿਆਲ,ਸਤੀਸ਼ ਕੁਮਾਰ, ਇੰਦਰਜੀਤ ਸਿੰਘ,ਮੁਨੀਸ਼ ਮੱਕੜ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ,ਜਤਿੰਦਰ ਅਰੋੜਾ,ਡਾ. ਬਲਵੀਰ ਮੰਨਣ,ਅਨੁਰਾਗ ਸੰਧੀਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ,ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ,ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸੋਨੂੰ ਭਗਤ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ,ਅਸ਼ਵਨੀ ਕੁਮਾਰ, ਗਗਨ ਗੁਪਤਾ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ,ਕੁਲਦੀਪ ਕੁਮਾਰ, ਪ੍ਰਾਸ਼ਰ,ਅਸ਼ੋਕ ਕੁਮਾਰ,ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ,ਹੇਮਰਾਜ,ਕੁਲਵੀਰ ਕੁਮਾਰ ਭਤੀਜਾ,ਕੁਲਵੰਤ ਸਿੰਘ ਬੜਾਪਿੰਡ,ਅਸ਼ਵਨੀ ਕੁਮਾਰ,ਰਾਜ ਕੁਮਾਰ ਭਤੀਜਾ,ਡਾ. ਬਲਵਿੰਦਰ ਸਿੰਘ, ਮਲਕੀਤ ਸਿੰਘ ਖਰਲਾਂ,ਸੁਖਵਿੰਦਰ ਦੁੱਗਲ, ਜਸਵੀਰ ਜੱਫ਼ਲ,ਅਮਿਤ ਚੋਪੜਾ,ਦਵਿੰਦਰ ਪੰਧੇਰ, ਮਨਿੰਦਰ ਕੌਰ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ,ਪਰਮਜੀਤ ਕੌਰ,ਆਰਤੀ ਗੌਤਮ, ਮਨਸਿਮਰਤ ਕੌਰ,ਅੰਜਲਾ ਸ਼ਰਮਾ,ਰੀਟਾ,ਰਣਜੀਤ ਕੌਰ,ਸੁਨੀਤਾ ਕੁੱਦੋਵਾਲ, ਹਿਨਾ ਮਲਕਾਨੀਆ, ਡੇਜ਼ੀ,ਪੂਨਮ, ਕੰਚਨ ਬਾਲਾ,ਹਰਪ੍ਰੀਤ ਕੌਰ,ਮਨਜੀਤ ਰਾਣੀ,ਕੁਲਵਿੰਦਰ ਕੌਰ,ਸੁਨੀਤਾ,ਰਵਿੰਦਰ ਰੂਬੀ,ਰੇਖਾ ਭਗਤ,ਪ੍ਰਦੀਪ ਕੌਰ,ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਵੰਤ ਕੌਰ,ਅਮਨਪ੍ਰੀਤ ਕੌਰ ਸੰਗਲ ਸੋਹਲ,ਪਰਮਿੰਦਰ ਕੌਰ,ਰੇਖਾ ਭਗਤ,ਮਮਤਾ,ਪ੍ਰਿਅੰਕਾ,ਕਮਲਪ੍ਰੀਤ ਕੌਰ, ਪ੍ਰਦੀਪ ਕੌਰ,ਨੀਲਮ ਰਾਣੀ,ਸੰਤੋਸ਼ ਟਾਂਡੀ,ਮਨਪ੍ਰੀਤ ਕੌਰ,ਮੋਨਿਕਾ ਉੱਪਲ,ਸੋਨੀਆ ਰਾਣੀ,ਸ਼ਮਾ,ਹਰਸ਼ ਕੁਮਾਰੀ,ਮੀਨੂੰ ਸ਼ਰਮਾ, ਜੋਤੀ ਸ਼ਰਮਾ,ਰਾਜਵਿੰਦਰ ਕੌਰ ਬੁਲੰਦ ਪੁਰ,ਨੀਰੂ,ਰੂਬੀ ਅਗਨੀਹੋਤਰੀ,ਨਵਨੀਤ ਕੌਰ, ਸਾਰਿਕਾ,ਵੰਦਨਾ,ਨੀਨਾ ਰਾਣੀ,ਸੁਸ਼ਮਾ,ਪੂਜਾ,ਧਨੇਸ਼ਵਰੀ ਸ਼ਰਮਾ,ਪੂਨਮ,ਭੁਵਨੇਸ਼ਵਰੀ ਸੈਣੀ,ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।

 

Leave a Reply

Your email address will not be published. Required fields are marked *