All Latest NewsNationalNews Flash

ਵੱਡੀ ਖ਼ਬਰ: ਭਾਜਪਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ

 

ਪੁਲਸ ਵੱਲੋਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1), 3 (5) ਦੇ ਅਧੀਨ ਕਤਲ ਦਾ ਮੁਕੱਦਮਾ ਦਰਜ

ਦੇਹਰਾਦੂਨ-

ਦੇਹਰਾਦੂਨ ਦੇ ਪ੍ਰੇਮਨਗਰ ਖੇਤਰ ‘ਚ ਇਕ ਸਥਾਨਕ ਭਾਜਪਾ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਮਾਂਡੁਵਾਲਾ ‘ਚ ਪੀਪਲ ਚੌਕ ‘ਤੇ ਵਾਪਰੀ, ਜਿੱਥੇ ਆਪਣੇ ਕੁਝ ਦੋਸਤਾਂ ਨਾਲ ਘਰ ਪਰਤ ਰਹੇ ਰੋਹਿਤ ਨੇਗੀ ਦੀ ਕਾਰ ‘ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਅਜਹਰ ਤਿਆਗੀ ਨੇ ਸਾਹਮਣੇ ਤੋਂ ਗੋਲੀ ਚਲਾ ਦਿੱਤੀ।

ਪੁਲਸ ਅਨੁਸਾਰ ਆਪਣੇ ਸਾਥੀ ਨਾਲ ਬਾਈਕ ‘ਤੇ ਆਏ ਤਿਆਗੀ ਦੀ ਗੋਲੀ ਸਿੱਧੇ ਨੇਗੀ ਦੀ ਗਰਦਨ ‘ਚ ਲੱਗੀ। ਪੁਲਸ ਨੇ ਦੱਸਿਆ ਕਿ ਨੇਗੀ ਦੇ ਦੋਸਤ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੇਗੀ ਪਹਿਲਾਂ ਭਾਜਪਾ ਯੂਥ ਮੋਰਚਾ ਦਾ ਮੰਡਲ ਪ੍ਰਧਾਨ ਰਹਿ ਚੁੱਕਿਆ ਹੈ।

ਨੇਗੀ ਦੇ ਦੋਸਤ ਅਭਿਸ਼ੇਕ ਬਰਤਵਾਲ ਦੀ ਸ਼ਿਕਾਇਤ ‘ਤੇ ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1), 3 (5) ਦੇ ਅਧੀਨ ਕਤਲ ਦਾ ਮੁਕੱਦਮਾ ਦਰਜ ਕਰ ਕੇ ਤਿਆਗੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੀ ਕੁੜੀ ਰੋਹਿਤ ਨੇਗੀ ਦੇ ਦੋਸਤ ਦੀ ਸਹੇਲੀ ਸੀ। ਦੋਸਤ ਦੀ ਸਹੇਲੀ ਨੂੰ ਲੈ ਕੇ ਰੋਹਿਤ ਨੇਗੀ ਦਾ ਮੁਲਜ਼ਮ ਤਿਆਗੀ ਨਾਲ ਫੋਨ ‘ਤੇ ਝਗੜਾ ਹੋਇਆ ਸੀ।

ਜਿਸ ਤੋਂ ਬਾਅਦ ਤਿਆਗੀ ਨੇ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਪੁਲਸ ਵਲੋਂ ਘਟਨਾ ਦੇ ਸਾਰੇ ਸੰਭਾਵਿਤ ਪਹਿਲੂਆਂ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *