Breaking: ਏਅਰਪੋਰਟ ਨੂੰ ਚੌਥੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ
ਨੈਸ਼ਨਲ ਡੈਸਕ, ਭੋਪਾਲ
ਭੋਪਾਲ ਦੇ ਰਾਜਾ ਭੋਜ ਏਅਰਪੋਰਟ ਨੂੰ ਚੌਥੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਪਹਿਲਾਂ ਹੀ ਸਾਵਧਾਨੀ ਵਰਤ ਰਹੀਆਂ ਹਨ।
ਕਿਉਂਕਿ ਪਹਿਲਾਂ ਵੀ ਬੰਬ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਮਾਮਲੇ ਵਿੱਚ ਵੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਗਾਂਧੀਨਗਰ ਪੁਲਸ ਮੁਤਾਬਕ ਵਿਸ਼ਾਲ ਸ਼ਰਮਾ ਏਅਰਪੋਰਟ ‘ਤੇ ਮੁੱਖ ਸੁਰੱਖਿਆ ਅਧਿਕਾਰੀ ਹੈ। ਉਸਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ ਕਰੀਬ 12.30 ਵਜੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦੇਣ ਦਾ ਸੁਨੇਹਾ ਈ-ਮੇਲ ਰਾਹੀਂ ਆਇਆ ਸੀ।
ਇਸ ਤੋਂ ਬਾਅਦ ਬੰਬ ਨਿਰੋਧਕ ਟੀਮ ਨੇ ਹਵਾਈ ਅੱਡੇ ‘ਤੇ ਤਲਾਸ਼ੀ ਮੁਹਿੰਮ ਚਲਾਈ ਪਰ ਬੰਬ ਹੋਣ ਦੀ ਖਬਰ ਅਫਵਾਹ ਹੀ ਨਿਕਲੀ। ਹੁਣ ਪੁਲਿਸ ਇਹ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਧਮਕੀ ਭਰੀ ਮੇਲ ਕਿਹੜੇ ਸ਼ਹਿਰਾਂ ਨੂੰ ਭੇਜੀ ਗਈ ਹੈ।