ਪੰਜਾਬ ਸਰਕਾਰ ਦਾ ਨਿਕਲਿਆ ਦਿਵਾਲਾ! ਪ੍ਰਾਇਮਰੀ ਸਕੂਲਾਂ ਦੇ ਬਿਜਲੀ ਬਿੱਲਾਂ ਦਾ 6 ਮਹੀਨਿਆਂ ਤੋਂ ਨਹੀਂ ਹੋਇਆ ਭੁਗਤਾਨ
ਪ੍ਰਾਇਮਰੀ ਸਕੂਲਾਂ ਦੇ ਬਿਜਲੀ ਬਿੱਲਾਂ ਦਾ ਫੰਡ ਤੁਰੰਤ ਜਾਰੀ ਕੀਤਾ ਜਾਵੇ: ਦਿਲਬਾਗ਼, ਅਮਨਦੀਪ, ਭਗਵੰਤ, ਨਰਦੇਵ
ਪੰਜਾਬ ਨੈੱਟਵਰਕ, ਜਲੰਧਰ-
ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਦਿਲਬਾਗ਼ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ ਭੰਗੂ, ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ ਅਤੇ ਮੀਤ ਪ੍ਰਧਾਨ ਨਰਦੇਵ ਜਰਿਆਲ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਬਲਾਕਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਿਜਲੀ ਬਿੱਲਾਂ ਦਾ ਕਰੀਬ ਪਿਛਲੇ 6-7 ਮਹੀਨਿਆਂ ਤੋਂ ਭੁਗਤਾਨ ਨਹੀਂ ਹੋਇਆ।
ਬਲਾਕ ਦਫ਼ਤਰਾਂ ਕੋਲ਼ ਬਿਜਲੀ ਫੰਡ ਨਾ ਹੋਣ ਕਾਰਨ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਬੰਦੀ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਸਕੂਲਾਂ ਦੇ ਬਿਜਲੀ ਬਿੱਲਾਂ ਦਾ ਫੰਡ ਤੁਰੰਤ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ।
ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ, ਕਪਿਲ ਕਵਾਤਰਾ, ਸੁਖਦੇਵ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਮਥਰੇਸ਼ ਕੁਮਾਰ, ਸਤੀਸ਼ ਕੁਮਾਰ,ਸੁਰਿੰਦਰ ਪਾਲ, ਇੰਦਰਜੀਤ ਸਿੰਘ ਕਿਸ਼ਨਪੁਰ,ਜਥੇਬੰਦਕ ਸਕੱਤਰ ਰਾਮਪਾਲ,ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸੋਨੂੰ ਭਗਤ,ਡਾ. ਬਲਵੀਰ ਚੰਦ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਅਨੁਰਾਗ ਸੰਧੀਰ, ਸੁਖਵਿੰਦਰ ਕੰਦੋਲਾ,ਅਵਿਨਾਸ਼ ਭਗਤ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਯਸ਼ ਮੋਮੀ, ਕੁਲਦੀਪ ਕੁਮਾਰ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਗਗਨ ਗੁਪਤਾ, ਰਵਿੰਦਰ ਸਰੋਆ, ਚਰਨਜੀਤ ਸਿੰਘ, ਜਤਿੰਦਰ ਅਰੋੜਾ, ਕੁਲਵੰਤ ਸਿੰਘ, ਕੁਲਦੀਪ ਸਿੰਘ, ਪ੍ਰੇਮ ਕੁਮਾਰ,ਇਕਬਾਲ ਮੁਹੰਮਦ, ਦਵਿੰਦਰ ਪੰਧੇਰ, ਪ੍ਰੇਮ ਕੁਮਾਰ, ਜੀਵਨ ਜੋਤੀ, ਅਮਿਤ ਚੋਪੜਾ, ਮਨਜਿੰਦਰ ਸਿੰਘ,ਮੈਡਮ ਡਿੰਪਲ ਸ਼ਰਮਾ, ਮਨਿੰਦਰ ਕੌਰ, ਸਤੀਸ਼ ਕੁਮਾਰੀ,ਮਮਤਾ ਸਪਰੂ, ਸੰਤੋਸ਼ ਬੰਗੜ, ਰੀਨਾ ਕਾਲੀਆ, ਮਨਸਿਮਰਤ ਕੌਰ, ਰਣਜੀਤ ਕੌਰ,ਅੰਜਲਾ ਸ਼ਰਮਾ, ਰੀਟਾ ਸਹੋਤਾ, ਮਮਤਾ ਦੇਵੀ, ਸੁਨੀਤਾ , ਰੇਖਾ,ਪੂਨਮ,ਕੰਚਨ ਬਾਲਾ ,ਆਰਤੀ ਗੌਤਮ, ਅਨੀਤਾ, ਸ਼ੈਲੀ,ਮਿਨਾਕਸ਼ੀ ਚੱਢਾ, ਰੂਬੀ ਅਗਨੀਹੋਤਰੀ, ਰਣਜੀਤ ਕੌਰ ਬੁਲੰਦਪੁਰ, ਅਨੀਤਾ, ਨਵਨੀਤ ਕੌਰ, ਸਾਰਿਕਾ, ਭੁਵਨੇਸ਼ਵਰੀ ਸੈਣੀ, ਅਮਨਪ੍ਰੀਤ ਕੌਰ, ਪਰਮਜੀਤ ਕੌਰ ਚੀਮਾ, ਲਲਿਤਾ ਅੱਪਰਾ,ਸੰਗੀਤਾ,ਮੀਨੂੰ ਸ਼ਰਮਾ, ਵੰਦਨਾ ਕੋਟਲਾ, ਮਮਤਾ ਅਨੰਦ, ਸੁਖਵਿੰਦਰ ਕੌਰ ਸ਼ੇਰਪੁਰ, ਮੋਨਿਕਾ ਉੱਪਲ, ਹਿਨਾ ਮਲਕਾਨੀਆ, ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।