All Latest NewsGeneralNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਜਾਬ ‘ਚ AAP ਲੀਡਰ ਦੇ ਘਰ ‘ਤੇ ਚੱਲੀਆਂ ਤਾਬੜਤੋੜ ਗੋਲੀਆਂ, ਵਿਅਕਤੀ ਗੰਭੀਰ ਜ਼ਖਮੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜਲ ਸਰੋਤ ਮਹਿਕਮੇ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ‘ਤੇ ਫਾਇਰਿੰਗ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਦੇ ਮੁਤਾਬਿਕ, ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਵਿੱਚ ਆਪ ਲੀਡਰ ਰਣਜੀਤ ਸਿੰਘ ਦਾ ਰਿਸ਼ਤੇਦਾਰ ਪਿਛਲੇ ਦਿਨੀਂ ਸਰਪੰਚ ਬਣਿਆ ਸੀ, ਇਸੇ ਦੀ ਰੰਜਿਸ਼ ਕੁੱਝ ਲੋਕਾਂ ਦੇ ਵਲੋਂ ਰੱਖੀ ਜਾ ਰਹੀ ਸੀ ਅਤੇ ਇਸੇ ਦੇ ਚੱਲਦਿਆਂ ਹੋਇਆ ਕੁੱਝ ਲੋਕਾਂ ਨੇ ਚੀਮਾ ਦੇ ਘਰ ਤੇ ਫਾਇੰਰਿੰਗ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ, ਇਸ ਫ਼ਾਇਰਿੰਗ ਵਿਚ ਇਕ ਵਿਅਕਤੀ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ, ਸੂਚਨਾ ਇਹ ਵੀ ਹੈ ਕਿ, ਪੁਲਿਸ ਦੀ ਮੌਜ਼ੂਦਗੀ ਵਿੱਚ ਫ਼ਾਈਰਿੰਗ ਦੀ ਇਹ ਘਟਨਾ ਵਾਪਰੀ ਹੈ।

 

Leave a Reply

Your email address will not be published. Required fields are marked *