ਚੰਡੀਗੜ੍ਹ ਪਾਵਰਲਿਫਟਿੰਗ ਚੈਂਪੀਅਨਸ਼ਿਪ: ਸਰਕਾਰੀ ਪ੍ਰਾਇਮਰੀ ਸਕੂਲ ਸੋਹਾਣਾ (ਮੋਹਾਲੀ) ਦੀ ਅਧਿਆਪਕਾ ਸੁਸ਼ਮਾ ਸ਼ਰਮਾ ਨੇ ਜਿੱਤਿਆ ਗੋਲਡ ਮੈਡਲ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਚੰਡੀਗੜ੍ਹ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਵੱਲੋਂ ਪਾਵਰਲਿਫਟਿੰਗ ਚੈਂਪੀਅਨਸ਼ਿਪ 3 ਅਤੇ 4 ਮਈ ਨੂੰ ਸੈਕਟਰ 42 ਦੇ ਖੇਡ ਸਟੇਡੀਅਮ ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸੋਹਾਣਾ (ਮੋਹਾਲੀ) ਵਿੱਚ ਪੜ੍ਹਾਉਂਦੇ ETT ਅਧਿਆਪਕਾ ਸੁਸ਼ਮਾ ਸ਼ਰਮਾ ਨੇ ਹਿੱਸਾ ਲੈਂਦਿਆਂ ਹੋਇਆ ਗੋਲਡ ਮੈਡਲ ਜਿੱਤਿਆ ਹੈ।
ਸੁਸ਼ਮਾ ਨੇ ਦੱਸਿਆ ਕਿ, ਚੰਡੀਗੜ੍ਹ ਵਿੱਚ ਨੈਸ਼ਨਲ ਗੇਮਿੰਗ ਲਈ ਟਰਾਇਲ ਸੀ ਅਤੇ ਇਸ ਟਰਾਇਲ ਵਿੱਚ ਜਿਹੜੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਂਦੇ ਹਨ, ਉਨ੍ਹਾਂ ਦੀ ਨੈਸ਼ਨਲ ਵਾਸਤੇ ਸਿਲੈਕਸ਼ਨ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸੀਨੀਅਰ ਅਤੇ ਮਾਸਟਰ-ਟੂ ਕੈਟਾਗਿਰੀ ਵਿੱਚ ਭਾਗ ਲਿਆ ਸੀ, ਜਿੱਥੋਂ ਦੋਵਾਂ ਜਗਾਵਾਂ ਤੋਂ ਉਨ੍ਹਾਂ ਨੂੰ ਗੋਲਡ ਮੈਡਲ ਹਾਸਲ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਸਦੀ ਨੈਸ਼ਨਲ ਵਾਸਤੇ ਸਿਲੈਕਸ਼ਨ ਹੋ ਗਈ ਹੈ।
ਸੁਸ਼ਮਾ ਸ਼ਰਮਾ ਕਿਹਾ ਕਿ ਪਾਵਰਲਿਫਟਿੰਗ ਇੰਡੀਆ ਫੈਡਰੇਸ਼ਨ ਨੈਸ਼ਨਲ ਪੱਧਰ ‘ਤੇ ਮੁਕਾਬਲੇ ਕਰਵਾਉਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਉਹ ਨੈਸ਼ਨਲ ਵਿੱਚ ਤੀਜੇ ਨੰਬਰ ਤੇ ਰਹੇ ਹਨ।
ਉਨ੍ਹਾਂ ਆਪਣੇ ਟੀਚੇ ਦਾ ਜਿਕਰ ਕਰਦਿਆਂ ਦੱਸਿਆ ਕਿ ਮੇਰਾ ਟੀਚਾ ਹੈ ਕਿ ਮੈਂ ਪਹਿਲੇ ਨੰਬਰ ਤੇ ਆਵਾਂ। ਜੇਕਰ ਉਹ ਇਸ ਨੈਸ਼ਨਲ ਗੇਮਿੰਗ ਵਿੱਚ ਪਹਿਲਾਂ ਸਥਾਨ ਹਾਸਲ ਕਰਦੀ ਹੈ ਤਾਂ, ਉਸਦੀ ਅੱਗੇ ਏਸ਼ੀਆ ਗੇਮਿੰਗ ਲਈ ਸਿਲੈਕਸ਼ਨ ਹੋਵੇਗੀ।