All Latest NewsNews FlashPunjab News

ਸਿੱਖਿਆ ਵਿਭਾਗ 75:25 ਅਨੁਪਾਤ ਮੁਤਾਬਕ ਕਰੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਅਤੇ ਨਵੀਆਂ ਭਰਤੀਆਂ- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਨੇ ਕੀਤੀ ਵੱਡੀ ਮੰਗ

 

Punjab News –

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਦੀ ਸੇਵਾਮੁਕਤੀ ਪ੍ਰੋਗਰਾਮ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਵਿਵਾਦਿਤ ਸਿੱਖਿਆ ਨਿਯਮ 2018 ਅਤੇ ਇਸਦੇ ਸੰਸੋਧਣ 2020 ਦੇ ਮੁੱਦੇ ਤੇ ਜਰੂਰੀ ਮੀਟਿੰਗ ਹੋਈ। ਜਿਸ ਵਿੱਚ ਅਮਨ ਸ਼ਰਮਾ ਅੰਮ੍ਰਿਤਸਰ, ਜ. ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਵਾਦਿਤ 2018 ਦੇ ਸਿੱਖਿਆ ਸੇਵਾ ਨਿਯਮ ਅਤੇ ਸੰਸੋਧਣ ਨੂੰ ਬਦਲਣ ਅਤੇ ਇਹਨਾਂ ਅਧੀਨ ਪ੍ਰਿੰਸੀਪਲ ਸਿੱਧੀ ਭਰਤੀ ਇਸ਼ਤਿਹਾਰ ਨੂੰ ਰੱਦ ਕਰਨ ਦੇ ਫੈਸਲੇ ਦੀ ਸਲਾਘਾ ਕੀਤੀ ਗਈ।

ਹਰਜੀਤ ਸਿੰਘ ਬਲਹਾੜੀ, ਸੁਖਦੇਵ ਸਿੰਘ ਰਾਣਾ,ਚਰਨਦਾਸ ਮੁਕਤਸਰ ਬਲਜੀਤ ਸਿੰਘ ਕਪੂਰਥਲਾ, ਕੌਸ਼ਲ ਸ਼ਰਮਾ ਪਠਾਨਕੋਟ, ਜਗਤਾਰ ਸਿੰਘ ਹੋਸ਼ਿਆਰਪੁਰ ਨੇ ਜਲਦ ਇਹਨਾਂ ਨੂੰ ਸੋਧ ਕੇ ਪ੍ਰਿੰਸੀਪਲ ਤਰੱਕੀਆਂ/ਭਰਤੀਆਂ ਕੀਤੀਆਂ ਜਾਣ ਤਾਂਕਿ 30-32 ਸਾਲ ਦੀ ਲੈਕਚਰਾਰ/ਮਾਸਟਰ ਦੀ ਸੇਵਾ ਤੋਂ ਬਾਅਦ ਬਿਨਾਂ ਤਰੱਕੀ ਰਿਟਾਇਰ ਹੋ ਰਹੇ ਲੈਕਚਰਾਰ ਨੂੰ ਰਾਹਤ ਮਿੱਲ ਸਕੇ। ਅਮਨ ਸ਼ਰਮਾ ਨੇ ਲੈਕਚਰਾਰ ਕੇਡਰ ਦੀ ਬਿਹਤਰੀ ਲਈ 2018 ਦੇ ਵਿਵਾਦਿਤ ਨਿਯਮਾਂ ਨੂੰ ਰੱਦ ਕਰਨ ਲਈ ਕੀਤੇ ਸਹਿਯੋਗ ਲਈ ਸਮੂਹ ਜਿਲਿਆਂ ਦਾ ਬਤੋਰ ਕੋਰਟ ਕਮੇਟੀ ਮੁੱਖੀ ਧੰਨਵਾਦ ਕੀਤਾ।

ਇਸ ਮੌਕੇ ਅਮਨ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਬਿਨਾਂ ਵਜ੍ਹਾ ਸਸਪੇੰਡ ਕੀਤੇ ਇੰਚਾਰਜ ਗੁਰਪ੍ਰਤਾਪ ਸਿੰਘ ਨੂੰ ਜਲਦ ਬਹਾਲ ਕਰਨ ਦੀ ਵੀ ਮੰਗ ਕੀਤੀ ਕਿਉਂਕਿ ਗੁਰਪ੍ਰਤਾਪ ਸਿੰਘ ਬਹੁਤ ਮਿਹਨਤੀ ਅਤੇ ਸਕੂਲ ਸਮਰਪਿਤ ਇੰਚਾਰਜ ਹਨ| ਇਹਨਾਂ ਨੂੰ ਕੁੱਝ ਸਮਾਂ ਪਹਿਲਾਂ ਹੀ ਸਕੂਲ ਸਿੱਖਿਆ ਵਿਭਾਗ ਵਲੋਂ ਤਰਨਤਾਰਨ ਜ਼ਿਲ੍ਹੇ ਦਾ ਸਰਵੋਤਮ ਸਕੂਲ ਦਾ ਇਨਾਮ ਮਿੱਲੀਆ|

ਇਸ ਮੌਕੇ ਸ਼ਿਵ ਪਾਲ ਗੋਇਲ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ, ਹਾਕਮ ਸਿੰਘ ਸਾਬਕਾ ਪ੍ਰਧਾਨ, ਅਵਤਾਰ ਸਿੰਘ, ਜਤਿੰਦਰਪਾਲ ਸਿੰਘ ਮਸਾਣੀਆਂ, ਕੁਲਵਿੰਦਰਪਾਲ ਸਿੰਘ, ਅਜੀਤਪਾਲ ਸਿੰਘ ਮੋਗਾ,ਕੁਲਦੀਪ ਗਰੋਵਰ, ਜਗਦੀਪ ਸਿੰਘ ਸੰਧੂ, ਜਸਪਾਲ ਸਿੰਘ ਵਾਲਿਆ,ਹਰਜੀਤ ਸਿੰਘ ਰਤਨ, ਜਸਵੀਰ ਸਿੰਘ ਗੋਸਲ, ਇੰਦਰਜੀਤ ਸਿੰਘ, ਬਲਦੀਸ਼ ਕੁਮਾਰ, ਚਮਕੌਰ ਸਿੰਘ,ਗੁਰਪ੍ਰੀਤ ਸਿੰਘ ਬਠਿੰਡਾ, ਰਣਬੀਰ ਸਿੰਘ,ਅਰੁਣ ਕੁਮਾਰ,ਆਦਿ ਹਾਜਰ ਸਨ।

Leave a Reply

Your email address will not be published. Required fields are marked *