ਭਗਵੰਤ ਮਾਨ ਦੇ ਜ਼ਿਲ੍ਹੇ ‘ਚ ਟੁੱਟੀ ਨਹਿਰ! ਹਜ਼ਾਰਾਂ ਏਕੜ ਫ਼ਸਲ ਤਬਾਹ- 48 ਘੰਟੇ ਬੀਤਣ ਦੇ ਬਾਵਜੂਦ ਨਹੀਂ ਪੁੱਜਿਆ ਬਦਲਾਅ ਪਾਰਟੀ ਦਾ ਕੋਈ ਵਿਧਾਇਕ ਜਾਂ ਫਿਰ ਮੰਤਰੀ
Sangrur News: ਭਗਵੰਤ ਮਾਨ ਦੇ ਜ਼ਿਲ੍ਹੇ ‘ਚ ਟੁੱਟੀ ਨਹਿਰ
Sangrur News: ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ, ਇਸ ਵੇਲੇ ਪੂਰੀ ਤਰ੍ਹਾਂ ਨਾਲ ਵਿਵਾਦਾਂ ਵਿੱਚ ਘਿਰ ਚੁੱਕੀ ਹੈ।
ਕਿਉਂਕਿ ਇਹ ਇਨਕਲਾਬੀਆਂ ਵਾਲਾ ਤਾਂ ਕੋਈ ਕੰਮ ਕਰ ਨਹੀਂ ਰਹੀ, ਸਗੋਂ ਤਾਨਾਸ਼ਾਹੀ ਰਵੱਈਆ ਅਪਣਾ ਕੇ, ਲੋਕਾਈ ਦੇ ਮੁੱਦਿਆਂ ਨੂੰ ਲਤਾੜਿਆ ਜਾ ਰਿਹਾ ਹੈ।
ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਵਿੱਚ ਬੀਤੇ 48 ਘੰਟਿਆਂ ਤੋਂ ਪਿੰਡ ਖੜਿਆਲ ਨੇੜੇ ਨਹਿਰ ਟੁੱਟੀ ਹੋਈ ਹੈ, ਪਰ ਸਰਕਾਰ ਜਾਂ ਫਿਰ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।
ਹੋਰ ਤੇ ਹੋਰ ਵੋਟਾਂ ਮੰਗਣ ਵਾਲੇ ਮੰਤਰੀ ਵਿਧਾਇਕ ਵੀ ਕਿਸਾਨਾਂ ਦੀ ਸਾਰ ਲੈਣ ਲਈਂ ਪੁੱਜੇ। ਉੱਥੇ ਨਹਿਰ ਟੁੱਟਣ ਦੇ ਕਾਰਨ ਸੈਂਕੜੇ ਏਕੜ ਕਿਸਾਨਾਂ ਦੀ ਫ਼ਸਲ ਤਬਾਹ ਹੋ ਚੁੱਕੀ ਹੈ ਅਤੇ 5-5 ਫੁੱਟ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਨਹਿਰੀ ਵਿਭਾਗ ਨੂੰ ਤਾਂ ਨਹਿਰ ਟੁੱਟਣ ਬਾਰੇ ਜਾਣਕਾਰੀ ਦੇ ਦਿੱਤੀ ਹੈ, ਪਰ ਕੋਈ ਵੀ ਨਹਿਰੀ ਵਿਭਾਗ ਦਾ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ।
ਪੀੜਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਤਾਜ਼ਾ ਤਾਜ਼ਾ ਲਾਈ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਇਹ ਪਾਣੀ ਸੁੱਕੇਗਾ ਤਾਂ ਫ਼ਸਲ ਦੁਬਾਰਾ ਲਗਾਉਣੀ ਪਵੇਗੀ।
ਪਰ ਇਥੇ ਸਮੱਸਿਆ ਇਹ ਹੈ ਕਿ ਹੁਣ ਝੋਨੇ ਦੀ ਪਨੀਰੀ ਮਿਲਣੀ ਔਖੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਸਾਲ ਵੀ ਇਸੇ ਨਹਿਰ ’ਤੇ ਇਸੇ ਜਗ੍ਹਾ ’ਤੇ ਪਾੜ ਪੈ ਗਿਆ ਸੀ ਤੇ ਉਸ ਵੇਲੇ ਵੀ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ।