ਵੱਡੀ ਖ਼ਬਰ: ਸੰਜੀਵ ਅਰੋੜਾ ਬਣਨਗੇ ਕੈਬਨਿਟ ਮੰਤਰੀ?
Punjab News: ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਮਗਰੋਂ ਸੰਭਾਵਨਾ ਪੂਰੀ ਤਰ੍ਹਾਂ ਬਣ ਗਈ ਹੈ ਕਿ, ਉਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਕੈਬਨਿਟ ਮੰਤਰੀ ਬਣਾਏਗੀ।
ਇਸ ਗੱਲ ਤੇ ਮੋਹਰ ਆਪ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਗਾ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ, ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਆਪ ਲੀਡਰ ਜਿੰਪਾ ਨੇ ਵੀ ਦਾਅਵਾ ਕੀਤਾ ਕਿ, ਅਰੋੜਾ ਨੂੰ ਆਪ ਸਰਕਾਰ ਵਿੱਚ ਮੰਤਰੀ ਬਣਾਇਆ ਜਾਵੇਗਾ। ਦੱਸ ਦਈਏ ਕਿ ਭਗਵੰਤ ਮਾਨ ਵੀ ਬਹੁਤ ਵਾਰ ਸਟੇਜ਼ਾਂ ਤੋਂ ਕਹਿ ਚੁੱਕੇ ਹਨ ਕਿ ਸੰਜੀਵ ਅਰੋੜਾ ਨੂੰ ਪਾਰਟੀ ਵਿੱਚ ਵੱਡਾ ਅਹੁਦਾ ਦਿੰਦਿਆਂ ਹੋਇਆ ਮੰਤਰੀ ਬਣਾਇਆ ਜਾਵੇਗਾ।