ਪੰਜਾਬ ਦੇ ਕ੍ਰਿਕਟ ਮੈਦਾਨ ‘ਚ ਬੱਲੇਬਾਜ਼ ਛੱਕਾ ਮਾਰ ਕੇ ਪਿੱਚ ‘ਤੇ ਹੀ ਡਿੱਗਿਆ, (ਵੇਖੋ ਖਿਡਾਰੀ ਦੀ ਮੌਤ ਦਾ ਲਾਈਵ ਵੀਡੀਓ)
Punjab News- ਮ੍ਰਿਤਕ ਖਿਡਾਰੀ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ
Punjab News- ਪੰਜਾਬ ਦੇ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕ੍ਰਿਕਟ ਮੈਦਾਨ ਦੇ ਵਿੱਚ ਇੱਕ ਬੱਲੇਬਾਜ਼ ਛੱਕਾ ਮਾਰਨ ਤੋਂ ਤੁਰੰਤ ਬਾਅਦ ਪਿੱਚ ਤੇ ਡਿੱਗ ਗਿਆ, ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕ ਖਿਡਾਰੀ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੀਏਵੀ ਸਕੂਲ ਗੁਰੂਹਰਸਹਾਏ ਦੇ ਕ੍ਰਿਕਟ ਮੈਦਾਨ ਵਿੱਚ ਅੱਜ ਦੋ ਟੀਮਾਂ ਵਿਚਾਲੇ ਮੈਚ ਖੇਡਿਆ ਜਾ ਰਿਹਾ ਸੀ।
ਇਸ ਦੌਰਾਨ ਬੱਲੇਬਾਜ਼ੀ ਹਰਜੀਤ ਸਿੰਘ ਅਤੇ ਉਸਦਾ ਇੱਕ ਹੋਰ ਸਾਥੀ ਕਰ ਰਹੇ ਸਨ। ਗੇਂਦਬਾਜ਼ ਨੇ ਜਿਵੇਂ ਹੀ ਗੇਂਦ ਸੁੱਟੀ ਤਾਂ, ਹਰਜੀਤ ਸਿੰਘ ਨੇ ਸ਼ੌਂਟ ਲਾਉਂਦੇ ਹੋਏ, ਗੇਂਦ ਨੂੰ ਮੈਦਾਨ ਤੋਂ ਬਾਹਰ ਸੁੱਟ ਦਿੱਤਾ।
ਹਾਲਾਂਕਿ ਸ਼ੌਂਦ ਮਾਰਨ ਤੋਂ ਕੁੱਝ ਸੈਕਿੰਡ ਬਾਅਦ ਹਰਜੀਤ ਸਿੰਘ ਪਿੱਚ ਤੇ ਹੀ ਬੈਠ ਗਿਆ ਅਤੇ ਵੇਖਦੇ ਹੀ ਵੇਖਦੇ ਉਸਦੀ ਮੌਤ ਹੋ ਗਈ।
ਹਰਜੀਤ ਸਿੰਘ ਦੇ ਦੋਸਤਾਂ ਅਨੁਸਾਰ, ਹਰਜੀਤ ਸਿੰਘ ਚੰਗਾ ਖਿਡਾਰੀ ਸੀ ਅਤੇ ਉਹ ਸਰੀਰ ਪੱਖੋਂ ਕਾਫ਼ੀ ਤੰਦਰੁਸਤ ਸੀ, ਪਰ ਅੱਜ ਅਜਿਹੀ ਵਾਪਰੀ ਘਟਨਾ ਨੇ ਸਾਨੂੰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।