All Latest NewsNews FlashPunjab News

Punjab Breaking: ਫ਼ਿਰੋਜ਼ਪੁਰ ‘ਚ BSF ਨੇ ਗੋਲੀਆਂ ਨਾਲ ਭੁੰਨਿਆ ਪਾਕਿਸਤਾਨੀ ਘੁਸਪੈਠੀਆ

 

ਫ਼ਿਰੋਜ਼ਪੁਰ

ਬੀਐਸਐਫ਼ ਨੇ 7-8 ਮਈ ਦੀ ਦਰਮਿਆਨੀ ਰਾਤ ਨੂੰ ਫ਼ਿਰੋਜ਼ਪੁਰ ਸੈਕਟਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ।

ਏਐਨਆਈ ਦੀ ਖ਼ਬਰ ਮੁਤਾਬਿਕ, ਬੀਐਸਐਫ਼ ਨੇ ਪਾਕਿਸਤਾਨੀ ਘੁਸਪੈਠੀਆ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਅਤੇ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਸਰਹੱਦੀ ਸੁਰੱਖਿਆ ਵਾੜ ਵੱਲ ਵਧਦੇ ਦੇਖਿਆ ਗਿਆ।

ਪਾਕਿਸਤਾਨੀ ਘੁਸਪੈਠੀਏ ਵੱਲੋਂ ਫ਼ਿਰੋਜ਼ਪੁਰ ਸੈਕਟਰ ਵਿੱਚ ਚੁਨੌਤੀ ਦੇਣ ਤੋਂ ਬਾਅਦ ਚੌਕਸ ਬੀਐਸਐਫ ਜਵਾਨਾਂ ਨੇ ਉਸ ‘ਤੇ ਗੋਲੀਬਾਰੀ ਕੀਤੀ।

ਬੀਐਸਐਫ਼ ਅਨੁਸਾਰ, ਗੋਲੀਬਾਰੀ ਵਿੱਚ ਪਾਕਿ. ਘੁਸਪੈਠੀਏ ਦੀ ਮੌਤ ਹੋ ਗਈ ਅਤੇ ਦਿਨ ਚੜ੍ਹਨ ਤੋਂ ਬਾਅਦ ਉਸਦੀ ਲਾਸ਼ ਪੁਲਿਸ ਨੂੰ ਸੌਂਪ ਦਿੱਤੀ ਗਈ।

 

Leave a Reply

Your email address will not be published. Required fields are marked *