ਸੋਸ਼ਲ ਮੀਡੀਆ ਸਟਾਰ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ, ਪੜ੍ਹੋ ਹੁਣ ਕੀ ਦਿੱਤਾ ਸਪਸ਼ਟੀਕਰਨ
ਸੋਸ਼ਲ ਮੀਡੀਆ ਸਟਾਰ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ, ਪੜ੍ਹੋ ਹੁਣ ਕੀ ਦਿੱਤਾ ਸਪਸ਼ਟੀਕਰਨ
ਲਾਹੌਰ
ਪਾਕਿਸਤਾਨੀ ਸੋਸ਼ਲ ਮੀਡੀਆ ਸਟਾਰ ਅਲੀਨਾ ਆਮਿਰ ਦੀ ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਅਲੀਨਾ ਆਮਿਰ ਨੇ ਹੁਣ ਵਾਇਰਲ ਹੋ ਰਹੇ ਵੀਡੀਓ ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਦੇ ਵਾਇਰਲ ਹੋਣ ‘ਤੇ ਗੁੱਸੇ ਨਾਲ ਪ੍ਰਤੀਕਿਰਿਆ ਦਿੱਤੀ, ਦਾਅਵਾ ਕੀਤਾ ਕਿ ਇਹ AI ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਅਲੀਨਾ ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਅਜਿਹੇ ਵੀਡੀਓ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।
ਰਿਪੋਰਟਾਂ ਦੇ ਅਨੁਸਾਰ, ਲੋਕਾਂ ਨੇ ਇਹ ਵੀਡਿਉ ਪੁਸ਼ਟੀ ਕੀਤੇ ਬਿਨਾਂ “ਡੀਪਫੇਕ” ਸ਼ਬਦ ਨਾਲ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਦੱਸੋ ਇਹ ਵੀਡੀਓ ਡੀਪਫੇਕ ਹੈ ਜਾਂ ਨਹੀਂ। ਅਲੀਨਾ ਆਮਿਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਿਹਾ, “ਮੈਂ ਇੱਕ ਹਫ਼ਤੇ ਤੋਂ ਇਸ ਮੁੱਦੇ ‘ਤੇ ਚੁੱਪ ਹਾਂ ਅਤੇ ਸਭ ਕੁਝ ਦੇਖ ਰਹੀ ਹਾਂ, ਪਰ ਜਦੋਂ ਮੈਂ ਲੀਕ ਹੋਏ ਵੀਡੀਓ ਬਾਰੇ ਸੈਂਕੜੇ ਪੋਸਟਾਂ ਦੇਖੀਆਂ, ਤਾਂ ਮੈਨੂੰ ਲੱਗਾ ਕਿ ਮੈਨੂੰ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਹ ਵੀਡਿਉ ਅਸਲੀ ਨਹੀਂ ਹੈ, AI ਨਾਲ ਵੀਡਿਉ ਤਿਆਰ ਕਰਕੇ ਲੋਕ ਕੀ ਦਾ ਕੀ ਬਣਾ ਰਹੇ ਨੇ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਇੱਕ ਔਰਤ ਨੂੰ ਬਦਨਾਮ ਕਰਨ ਲਈ ਕਿਸ ਹੱਦ ਤੱਕ ਝੁਕ ਸਕਦੇ ਹਨ। ਵੀਡਿਓ ਪੋਸਟ ਕਰਨ ਵਾਲੇ ਲੋਕ ਇਹ ਜਾਂਚ ਕਰਨ ਦੀ ਖੇਚਲ ਵੀ ਨਹੀਂ ਕਰਦੇ ਕਿ ਵੀਡੀਓ ਅਸਲੀ ਹੈ ਜਾਂ ਨਕਲੀ।”
ਅਲੀਨਾ ਆਮਿਰ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਸਾਈਬਰ ਕ੍ਰਾਈਮ ਵਿਭਾਗ ਔਰਤਾਂ ਵਿਰੁੱਧ ਅਜਿਹੇ ਮਾਮਲਿਆਂ ਵਿੱਚ ਸਖ਼ਤ ਹੈ। ਇਸ ਮਾਮਲੇ ਵਿੱਚ, ਮੈਂ ਅਧਿਕਾਰੀਆਂ ਨੂੰ ਵੀ ਅਪੀਲ ਕਰਦੀ ਹਾਂ ਕਿ ਮੇਰੀ ਨਕਲੀ ਵੀਡੀਓ ਬਣਾਉਣ ਅਤੇ ਪ੍ਰਸਾਰਿਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਲਈ ਸਜ਼ਾ ਜ਼ਰੂਰੀ ਹੈ।
ਅਲੀਨਾ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਫਾਲੋਅਰਜ਼ ਹਨ ਅਤੇ ਉਹ ਲਗਾਤਾਰ ਆਪਣੇ ਵੀਡੀਓ ਸ਼ੇਅਰ ਕਰਦੀ ਹੈ ਅਤੇ ਯੂਜ਼ਰਸ ਉਸ ਦੇ ਵੀਡੀਓ ਪਸੰਦ ਕਰਦੇ ਹਨ, ਪਰ ਇਸ ਵਾਰ ਉਹ ਆਪਣੇ 5 ਮਿੰਟ 24 ਸਕਿੰਟ ਦੇ ਕਥਿਤ ਵੀਡੀਓ ਦੇ ਲੀਕ ਹੋਣ ਕਾਰਨ ਖ਼ਬਰਾਂ ਵਿੱਚ ਹੈ। ਅਲੀਨਾ ਲਾਹੌਰ ਦੀ ਰਹਿਣ ਵਾਲੀ ਹੈ ਅਤੇ ਇਕੱਲੇ ਲਾਹੌਰ ਸ਼ਹਿਰ ਵਿੱਚ ਹੀ ਉਸ ਦੇ ਹਜ਼ਾਰਾਂ ਫਾਲੋਅਰਜ਼ ਹਨ।

