ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਵੱਲੋਂ ਨਵੇਂ ਵਰ੍ਹੇ 2026 ਦਾ ਕੈਲੰਡਰ ਜਾਰੀ; ਸਮੂਹ ਮੁਲਾਜ਼ਮਾਂ ਨੂੰ ਭਵਿੱਖੀ ਸ਼ੰਘਰਸ਼ਾਂ ‘ਚ ਕੁੱਦਣ ਦਾ ਸੱਦਾ -ਸੁਰਿੰਦਰ ਕੰਬੋਜ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਵੱਲੋਂ ਨਵੇਂ ਵਰ੍ਹੇ 2026 ਦਾ ਕੈਲੰਡਰ ਜਾਰੀ; ਸਮੂਹ ਮੁਲਾਜ਼ਮਾਂ ਨੂੰ ਭਵਿੱਖੀ ਸ਼ੰਘਰਸ਼ਾਂ ‘ਚ ਕੁੱਦਣ ਦਾ ਸੱਦਾ -ਸੁਰਿੰਦਰ ਕੰਬੋਜ
ਫਾਜ਼ਿਲਕਾ, 29 ਜਨਵਰੀ 2026
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਿਕ ਦੇ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦਾ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ।
ਇਸ ਮੌਕੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਮੁਲਾਜ਼ਮ ਆਗੂ ਹਰਭਜਨ ਸਿੰਘ ਖੁੰਗਰ ਨੇ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਨੂੰ ਭਵਿੱਖ ਦੇ ਸੰਘਰਸ਼ੀ ਪ੍ਰੋਗਰਾਮਾਂ ਵਿੱਚ ਕੁੱਦਣ ਦਾ ਸੱਦਾ ਦਿੱਤਾ ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਚਾਰ ਸਾਲ ਤੋਂ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਲਾਰੇ ਲਗਾ ਰਹੀ ਹੈ 37 ਤਰ੍ਹਾਂ ਦੇ ਭੱਤੇ ਬੰਦ ਕੀਤੇ ਹੋਏ ਹਨ।
6ਵੇਂ ਪੇ ਕਮਿਸ਼ਨ ਦੇ ਪੂਰੇ ਲਾਭ ਨਹੀਂ ਦਿੱਤੇ ਗਏ ,ਡੀਏ ਦੇ ਬਕਾਏ ਜਿਉਂ ਦੇ ਤਿਉਂ ਖੜੇ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਅੱਠਵਾਂ ਪੇ ਕਮਿਸ਼ਨ ਵੀ ਨਵੀਂਆਂ ਤਨਖਾਹਾਂ ਫਿਕਸ ਕਰਨ ਲਈ ਬਣਾ ਦਿੱਤਾ ਹੈ। ਪੰਜਾਬ ਦੇ ਮੁਲਾਜ਼ਮ ਆਰਥਿਕ ਪੱਖੋਂ ਪਛਾਖੜੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਗੰਭੀਰ ਮੁੱਦਿਆਂ ਤੇ ਆਉਣ ਵਾਲੀ 12 ਫਰਵਰੀ ਨੂੰ ਕੇਂਦਰ ਦੀਆਂ ਟਰੇਡ ਯੂਨੀਅਨ ਦੁਆਰਾ ਦਿੱਤੇ ਗਏ ਹੜਤਾਲ ਦੇ ਪ੍ਰੋਗਰਾਮ ਵਿੱਚ ਸਮੂਹ ਮੁਲਾਜ਼ਮ ਵਰਗ ਡੱਟ ਕੇ ਹਿੱਸਾ ਲਵੇ ।
ਅਧਿਆਪਕ ਆਗੂਆਂ ਮੇਜਰ ਸਿੰਘ,ਰੇਸ਼ਮ ਸਿੰਘ ,ਕਪਲ ਕਪੂਰ, ਰਾਜੀਵ ਕੁਮਾਰ,ਅਸ਼ੋਕ ਕੁਮਾਰ ਬਲਜਿੰਦਰ ਕੁਮਾਰ, ਪ੍ਰੇਮ ਸਿੰਘ, ਰੋਤਾਸ ਕੁਮਾਰ, ਇੱਕਬਾਲ ਚੰਦ, ਪ੍ਰੇਮ ਚੰਦ, ਸੁਖਵਿੰਦਰ ਸਿੰਘ ਅਤੇ ਹੋਰ ਆਗੂਆਂ ਨੇ 5 ਫਰਵਰੀ ਨੂੰ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਜਾ ਰਹੇ ਪਾਰਲੀਮੈਂਟ ਮਾਰਚ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਿਕ ਵੱਲੋਂ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਸੁਭਾਸ਼ ਚੰਦਰ, ਜਤਿੰਦਰ ਨਾਗਪਾਲ, ਰਾਜੇਸ਼ ਮਿੱਢਾ,ਸੰਜੀਵ ਕੁਮਾਰ,ਓਮ ਪ੍ਰਕਾਸ਼ ,ਗੁਰਿੰਦਰ ਸਿੰਘ, ਹਰੀਸ਼ ਕੁਮਾਰ, ਰਾਜਕੁਮਾਰ, ਰਜਨੀਸ਼ ਕੁਮਾਰ, ਮਨਜੀਤ ਪਾਲ ,ਰਵਿੰਦਰ ਕੁਮਾਰ, ਗਗਨਦੀਪ, ਅਰੁਣ ਕੁਮਾਰ ਲੂਣਾ, ਤਰਸੇਮ ਪਾਲ ਹਰਭਜਨ ਲਾਲ, ਪਰਮਜੀਤ ਆਦਿ ਅਧਿਆਪਕ ਆਗੂ ਸ਼ਾਮਿਲ ਸਨ।

