ਦਾਖਲਾ ਮੁਹਿੰਮ ਨਾਲ ਮਜ਼ਬੂਤ ਹੋ ਰਹੀ ਸਰਕਾਰੀ ਸਿੱਖਿਆ ਪ੍ਰਣਾਲੀ-ਡਿਪਟੀ ਡੀਈਓ ਕੋਮਲ ਅਰੋੜਾ
ਦਾਖਲਾ ਮੁਹਿੰਮ ਨਾਲ ਮਜ਼ਬੂਤ ਹੋ ਰਹੀ ਸਰਕਾਰੀ ਸਿੱਖਿਆ ਪ੍ਰਣਾਲੀ-ਡਿਪਟੀ ਡੀਈਓ ਕੋਮਲ ਅਰੋੜਾ
ਅਧਿਆਪਕਾਂ ਦੀ ਮਿਹਨਤ ਨਾਲ ਦਾਖਲਾ ਮੁਹਿੰਮ ਨੂੰ ਮਿਲ ਰਿਹਾ ਹੁੰਗਾਰਾ – ਬੀਪੀਈਓ ਰਾਜਨ ਨਰੂਲਾ
ਫ਼ਿਰੋਜ਼ਪੁਰ, ਪੰਜਾਬ ਨੈਟਵਰਕ
ਨਵੇਂ ਵਿੱਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਵੈਨ ਅੱਜ ਵੱਖ-ਵੱਖ ਬਲਾਕਾਂ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਬਲਾਕ ਫ਼ਿਰੋਜ਼ਪੁਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਸੋਢੇ ਵਾਲਾ ਵਿਖੇ ਪਹੁੰਚੀ, ਜਿੱਥੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਕੋਮਲ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਡੀਈਓ ਪ੍ਰਾਇਮਰੀ ਕੋਮਲ ਅਰੋੜਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਬਲਾਕ ਫ਼ਿਰੋਜ਼ਪੁਰ-1, ਫ਼ਿਰੋਜ਼ਪੁਰ-2 ਅਤੇ ਫ਼ਿਰੋਜ਼ਪੁਰ-3 ਵਿੱਚ ਦਾਖਲਾ ਮੁਹਿੰਮ ਨੂੰ ਯੋਜਨਾਬੱਧ ਅਤੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅਧਿਆਪਕਾਂ ਦੀਆਂ ਟੀਮਾਂ ਵੱਲੋਂ ਘਰ-ਘਰ ਸੰਪਰਕ ਕਰਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਉਪਲਬਧ ਗੁਣਵੱਤਾਪੂਰਨ ਸਿੱਖਿਆ, ਆਧੁਨਿਕ ਕਲਾਸਰੂਮ, ਤਜਰਬੇਕਾਰ ਅਧਿਆਪਕ, ਮੁਫ਼ਤ ਕਿਤਾਬਾਂ, ਵਰਦੀਆਂ, ਮਿਡ-ਡੇ ਮੀਲ ਅਤੇ ਹੋਰ ਭੌਤਿਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਬੀਪੀਈਓ ਫ਼ਿਰੋਜ਼ਪੁਰ-2 ਰਾਜਨ ਨਰੂਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਬੱਚੇ ਨੂੰ ਸਰਕਾਰੀ ਸਕੂਲਾਂ ਨਾਲ ਜੋੜਨਾ ਵਿਭਾਗ ਦੀ ਪ੍ਰਾਥਮਿਕਤਾ ਹੈ ਅਤੇ ਇਸ ਦਿਸ਼ਾ ਵਿੱਚ ਦਾਖਲਾ ਮੁਹਿੰਮ ਅਹਿਮ ਭੂਮਿਕਾ ਨਿਭਾ ਰਹੀ ਹੈ। ਉਹਨਾਂ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਮੌਕੇ ਸਕੂਲ ਵਿੱਚ 5 ਨਵੇਂ ਵਿਦਿਆਰਥੀਆਂ ਦੇ ਦਾਖਲੇ ਕੀਤੇ ਗਏ ਜੋ ਦਾਖਲਾ ਮੁਹਿੰਮ ਦੀ ਸਫਲਤਾ ਦਾ ਸਪੱਸ਼ਟ ਪ੍ਰਮਾਣ ਹੈ।
ਇਸ ਮੌਕੇ ਸੀਐਚਟੀ ਮੈਡਮ ਅੰਜੂ, ਮੈਡਮ ਨਤਾਸ਼ਾ, ਮੈਡਮ ਰਾਧਿਕਾ,ਪਰਮਿੰਦਰਜੀਤ ਕੌਰ, ਸ.ਸਵਰਨ ਸਿੰਘ, ਸ. ਕੰਵਲਬੀਰ ਸਿੰਘ, ਸਕੂਲ ਮੁਖੀ ਗੁਰਮੀਤ ਸਿੰਘ, ਨੀਰਜ ਯਾਦਵ, ਰਾਮ ਕੁਮਾਰ, ਅਮਿਤ ਸ਼ਰਮਾ, ਬੀਆਰਸੀ ਪਰਮਜੀਤ ਸਿੰਘ ਪੰਮਾ, ਬੀਆਰਸੀ ਮਹਿੰਦਰ ਸ਼ਰਮਾ, ਹਰਜੀਤ ਸਿੰਘ ਸਿੱਧੂ, ਜਤਿੰਦਰ ਸਿੰਘ, ਸਰਬਜੀਤ ਸਿੰਘ ਭਾਵੜਾ,ਅਮਿਤ ਸੋਨੀ, ਨਿਸ਼ਾ ਕੰਬੋਜ, ਪ੍ਰਗਟ ਸਿੰਘ ਗਿੱਲ, ਸੁਰਿੰਦਰ ਕੰਬੋਜ, ਮਨਦੀਪ ਸਿੰਘ, ਸੋਨੂ ਚੇਅਰਮੈਨ ਐਸਐਮਸੀ, ਕੁਲਦੀਪ ਕੌਰ ਮੈਂਬਰ ਐਸਐਮਸੀ, ਮਨਜੀਤ ਕੌਰ ਮੈਂਬਰ ਐਸਐਮਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

