ਭਗਵੰਤ ਮਾਨ ਸਰਕਾਰ ਨੇ ਨਹੀਂ ਕੱਢੀ ਕੋਈ ਵੀ ਅਧਿਆਪਕ ਭਰਤੀ- ETT ਟੈੱਟ ਪਾਸ ਯੂਨੀਅਨ ਨੇ ਕੀਤਾ ਖੁਲਾਸਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਈ ਟੀ ਟੀ ਟੈੱਟ ਪਾਸ ਯੂਨੀਅਨ ਪੰਜਾਬ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਮਾਨਸਾ ਵਿਖੇ ਹੋਈ। ਜਿਸ ਵਿੱਚ ਆਗੂਆਂ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜ਼ੋ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੀਡੀਆ ਸਾਹਮਣੇ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਹੋਰ ਈ ਟੀ ਟੀ ਅਧਿਆਪਕਾਂ ਦੀ ਲੋੜ ਨਹੀਂ ਹੈ ਜ਼ੋ ਕਿ ਬਿਲਕੁਲ ਕੁਫ਼ਰ ਤੋਲਿਆ ਗਿਆ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ ਦੀ ਕੋਈ ਵੀ ਭਰਤੀ ਇਸ ਝੂਠੇ ਮੰਤਰੀ ਵੱਲੋਂ ਨਹੀਂ ਕੱਢੀ ਗਈ ਹੈ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਦੇ ਹੱਥ ਖ਼ਾਲੀ ਹਨ।
ਜ਼ੋ ਪਿਛਲੀਆਂ ਈ. ਟੀ. ਟੀ ਭਰਤੀਆਂ ਦੇ ਕ੍ਰਮਵਾਰ ਇਸ਼ਤਿਹਾਰ ਭਰਤੀ (2364) 06/03/2020, ਭਰਤੀ (6635) 30/07/2021 , ਭਰਤੀ (5994) 16/12/2021 ਨੂੰ ਜ਼ਾਰੀ ਹੋਏ ਸਨ ਜ਼ੋ ਪਿਛਲੀਆਂ ਸਰਕਾਰਾਂ ਦੁਬਾਰਾ ਜ਼ਾਰੀ ਕੀਤੇ ਗਏ ਸਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਬੇਤੁਕੇ ਬਿਆਨ ਦਾ ਜ਼ਲਦ ਯੂਨੀਅਨ ਪਰਦਾਫਾਸ਼ ਕਰਨ ਲਈ ਤੇ ਇਹ ਇਸ਼ਤਿਹਾਰਾਂ ਵਾਲੀ ਸਰਕਾਰ ਦੀ ਅਸਲੀਅਤ ਤੋ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਲੁਧਿਆਣੇ ਵਿੱਚ ਯੂਨੀਅਨ ਵੱਡਾ ਸੰਘਰਸ਼ ਵਿੱਢੇਗੀ।