All Latest NewsNews FlashPunjab News

Teacher News: CHT ਬਣੇ ਅਸ਼ੋਕ ਸਰਾਰੀ ਨੇ ਸੰਭਾਲਿਆ ਮੰਡੀ ਰੋੜਾਂਵਾਲੀ ਵਿਖੇ ਅਹੁਦਾ

 

ਚੰਗੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ:- ਨਰਿੰਦਰ ਸਿੰਘ

ਪਰਮਜੀਤ ਢਾਬਾਂ, ਜਲਾਲਾਬਾਦ

ਅੱਜ ਮੰਡੀ ਰੋੜਾਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਨਵੇਂ ਪਦ ਉੱਨਤ ਹੋਏ ਸੀਐਚਟੀ ਅਸ਼ੋਕ ਸਰਾਰੀ ਵੱਲੋਂ ਬੀਪੀਈਓ ਜਲਾਲਾਬਾਦ ਨਰਿੰਦਰ ਸਿੰਘ, ਬਲਾਕ ਦੇ ਅੱਧੀ ਦਰਜਨ ਦੇ ਕਰੀਬ ਸੀਐਚਟੀ ਅਤੇ ਦਰਜਨ ਤੋਂ ਵੱਧ ਐਚ.ਟੀ. ਅਧਿਆਪਕਾਂ ਅਤੇ ਹੋਰ ਮੋਹਤਬਾਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਬਤੌਰ ਸੀਐਚਟੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ।

ਇਸ ਮੌਕੇ ਬਤੌਰ ਬਲਾਕ ਸਿੱਖਿਆ ਅਫ਼ਸਰ ਜੁਆਇਨ ਕਰਵਾਉਣ ਲਈ ਆਏ ਨਰਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਚ ਚੰਗੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅਧਿਆਪਕਾਂ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਿੱਥੇ ਨਵੇਂ ਪਦ ਉੱਨਤ ਹੋਏ ਅਸ਼ੋਕ ਸਰਾਰੀ ਨੂੰ ਵਧਾਈ ਦਿੱਤੀ, ਉੱਥੇ ਹੀ ਇਸ ਸਕੂਲ ਦੇ ਕੁਝ ਦਿਨ ਪਹਿਲਾਂ ਸੰਖੇਪ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਵਰਗੀ ਸੀਐਚਟੀ ਸੁਖਮੰਦਰ ਸਿੰਘ ਦੇ ਕੰਮਾਂ ਨੂੰ ਯਾਦ ਵੀ ਕੀਤਾ ਗਿਆ।

ਇਸ ਮੌਕੇ ਅਧਿਆਪਕ ਸਤਵਿੰਦਰ ਪਾਲ ਸਿੰਘ ਸੰਧੂ ਵੱਲੋਂ ਸਭ ਤੋਂ ਪਹਿਲਾਂ ਨਵੇਂ ਪਦ ਉੱਨਤ ਹੋਏ ਸੀਐਚਟੀ ਅਸ਼ੋਕ ਸਰਾਰੀ ਅਤੇ ਸਮੁੱਚੇ ਅਧਿਆਪਕਾਂ ਨੂੰ ਸਕੂਲ ਵਿਚ ਪਹੁੰਚਣ ਤੇ ਜੀ ਆਇਆ ਕਿਹਾ ਗਿਆ।

ਇਸ ਮੌਕੇ ਅਸ਼ੋਕ ਸਰਾਰੀ ਨੇ ਆਪਣੇ ਅਧਿਆਪਕ ਸਾਥੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਪਣੇ ਕਿੱਤੇ ਨੂੰ ਇਮਾਨਦਾਰੀ ਲਗਣ ਅਤੇ ਜਜ਼ਬੇ ਨਾਲ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਨਿਭਾ ਰਹੇ ਹਨ, ਉਸੇ ਤਰ੍ਹਾਂ ਹੁਣ ਵੀ ਜੋ ਉਹਨਾਂ ਨੂੰ ਜਿੰਮੇਵਾਰੀ ਮਿਲੀ ਹੈ,ਉਸ ਨੂੰ ਆਪਣੇ ਅਧਿਆਪਕ ਸਾਥੀਆਂ,ਬੱਚਿਆਂ ਦੇ ਮਾਪਿਆਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਹੋਰ ਵੀ ਵਧੀਆ ਢੰਗ ਦੇ ਨਾਲ ਨਿਭਾਉਣਗੇ।

ਇਸ ਮੌਕੇ ਹੋਰਾਂ ਤੋਂ ਇਲਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਦੇ ਪਿਤਾ ਖਜ਼ਾਨ ਸਿੰਘ,ਅਧਿਆਪਕ ਆਗੂ ਜਗਨੰਦਨ ਸਿੰਘ, ਪਰਮਜੀਤ ਸੋ਼ਰੇਵਾਲਾ,ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਦਲੀਪ ਸੈਣੀ, ਸਤਨਾਮ ਮਹਾਲਮ, ਤਿਲਕ ਕੰਬੋਜ, ਭਗਵਾਨ ਸਿੰਘ, ਸ਼ਾਮ ਸਿੰਘ, ਗੁਰਦਿੱਤ, ਸੁਖਵਿੰਦਰ ਸਿੰਘ,ਬਲਕਾਰ ਸਿੰਘ, ਡਾਕਟਰ ਸਤਨਾਮ ਸਿੰਘ, ਮਾਸਟਰ ਹਰਨੇਕ ਸਿੰਘ ਸਾਬਕਾ ਸਰਪੰਚ ਉਝਾਂ ਵਾਲੀ, ਬੰਤਾ ਸਿੰਘ,ਸਵਰਨ ਸਿੰਘ, ਸਤੀਸ਼ ਕੁਮਾਰ, ਗੁਰਮੀਤ ਸਿੰਘ,ਵਿਨੇ ਕੁਮਾਰ, ਡਾਕਟਰ ਰਜਿੰਦਰ ਪਾਲ ਸਿੰਘ ਇੱਕਵਨ,ਇੰਦਰਜੀਤ ਸਿੰਘ,ਕੁਲਵਿੰਦਰ ਕੌਰ, ਭੁਪਿੰਦਰ ਕੌਰ, ਮੁਖਤਿਆਰ ਕੌਰ, ਅਮਨਦੀਪ ਫਾਜ਼ਿਲਕਾ,ਮੇਜਰ ਸਿੰਘ,ਗੁਰਮੀਤ ਸਿੰਘ,ਮੰਗਾਂ ਸਿੰਘ, ਬਲਵੀਰ ਸਿੰਘ, ਜੁਗਰਾਜ ਸਿੰਘ, ਗੁਰਦੀਪ ਸਿੰਘ ਕਾਠਗੜ੍ਹ,ਛਿੰਦਰ ਸਿੰਘ ਲਾਧੂਕਾ,ਸ਼ਗਨ ਸਿੰਘ ਟਾਹਲੀਵਾਲਾ,ਬਚਨ ਸਿੰਘ ਬਾਹਮਣੀ ਵਾਲਾ,ਸੁਖਵਿੰਦਰ ਸਿੰਘ,ਰਕੇਸ਼ ਕੁਮਾਰ,ਅਮਨਦੀਪ ਸਿੰਘ ਸੋਢੀ,ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *