ਸਿੱਖਿਆ ਵਿਭਾਗ ਨੇ ਚੋਣਾਂ ਵਿਚਾਲੇ ਬਦਲਿਆ ਇੱਕ ਹੋਰ ਵੱਡਾ ਫੈਸਲਾ
ਚੰਡੀਗੜ੍ਹ, 8 ਦਸੰਬਰ 2025 (Media PBN)
ਸੂਬੇ ਅੰਦਰ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ।
ਵਿਭਾਗ ਨੇ ਅੰਤਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੀਆਂ ਮਿਤੀਆਂ ਵਿੱਚ ਬਦਲਾਅ ਕਰ ਦਿੱਤਾ ਹੈ। ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਿਕ, ਪੰਜਾਬ ਵਿੱਚ 14 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਾਰਨ ਬਹੁਤ ਸਾਰੇ ਅਧਿਆਪਕਾਂ ਦੀਆਂ ਇਹਨਾਂ ਚੋਣਾਂ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਹਨ।
ਇਸੇ ਕਾਰਨ ਪਹਿਲਾਂ ਜਾਰੀ ਖੇਡ ਕੈਲੰਡਰ ਦੀਆਂ ਮਿਤੀਆਂ ਅਨੁਸਾਰ ਪ੍ਰਾਇਮਰੀ ਖੇਡਾਂ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਦੇ ਮੱਦੇ ਨਜ਼ਰ ਐਥਲੀਟਿਕਸ ਲਈ ਹੁਣ 12 ਦਸੰਬਰ ਤੋਂ 13 ਦਸੰਬਰ ਤੱਕ ਪਹਿਲਾਂ ਅਲਾਟ ਕੀਤੀਆਂ ਗਈਆਂ ਮਿਤੀਆਂ ਨੂੰ ਅੱਗੇ ਮੁਲਤਵੀ ਕਰਕੇ 22 ਦਸੰਬਰ ਤੋਂ 23 ਦਸੰਬਰ ਤੱਕ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਖੋ-ਖੋ, ਫੁਟਬਾਲ ਅਤੇ ਮਿਨੀ ਹੈਂਡਬਾਲ ਦੀਆਂ ਖੇਡਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਖੇਡਾਂ 8 ਦਸੰਬਰ ਤੋਂ 11 ਦਸੰਬਰ ਤੱਕ ਹੋਣੀਆਂ ਸਨ ਪਰ ਹੁਣ ਇਹ ਖੇਡਾਂ 18 ਦਸੰਬਰ ਤੋਂ 20 ਦਸੰਬਰ ਦੇ ਵਿਚਕਾਰ ਹੋਣਗੀਆਂ। ਸਿੱਖਿਆ ਵਿਭਾਗ ਦੇ ਵੱਲੋਂ ਇਸ ਸਬੰਧੀ ਸਾਰੇ ਡੀਈਓਜ਼ ਨੂੰ ਬਕਾਇਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

