All Latest NewsNews FlashPunjab News

ਸਰਕਾਰੀ ਸਕੂਲ ਸਠਿਆਲਾ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

 

ਪੰਜਾਬ ਨੈੱਟਵਰਕ, ਸਠਿਆਲਾ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰ ਦਿੱਤੇ। ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸੀਨੀ: ਸੈਕੰਡਰੀ ਸਕੂਲ ਸਠਿਆਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ।

ਇਸ ਬਾਰੇ ਪ੍ਰਿੰਸੀਪਲ ਸ੍ਰੀਮਤੀ ਸਿਮਰਨਜੀਤ ਕੌਰ ਨੇ ਦੱਸਿਆ ਹੈ ਕਿ ਬਾਰ੍ਹਵੀਂ ਜਮਾਤ ਵਿੱਚ 12 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਬਾਰ੍ਹਵੀਂ ਜਮਾਤ ਦੀ ਵਿਦਿਆਰਥਨ ਖੁਸ਼ੀ ਨੇ 96.40 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ, ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ।

ਖੁਸ਼ੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਬਹੁਤ ਵਧੀਆ ਪਧਰ ਤੇ ਪੜਾਇਆ ਜਾ ਰਿਹਾ ਹੈ ਨੀਟ ਅਤੇ ਜੇ ਈ ਈ ਮੇਨ ਵਰਗੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ। ਇਸ ਮੌਕੇ ਤੇ ਸ ਰਜਿੰਦਰ ਸਿੰਘ, ਸ ਜਸਵਿੰਦਰ ਸਿੰਘ, ਸ੍ਰੀ ਮਤੀ ਮਨਦੀਪ ਕੌਰ, ਸ ਅਮਰਬੀਰ ਸਿੰਘ, ਸ ਧਰਮਜੀਤ ਸਿੰਘ, ਸ ਸੁਖਮਿੰਦਰ ਸਿੰਘ,ਸ੍ਰੀਮਤੀ ਜਸਦੀਪ ਕੌਰ, ਸ੍ਰੀਮਤੀ ਸੁਖਬੀਰ ਕੌਰ ਹਾਜ਼ਰ ਸਨ।

 

Leave a Reply

Your email address will not be published. Required fields are marked *