All Latest NewsNews FlashPunjab News

ਪੰਚਾਇਤੀ ਚੋਣਾਂ ਤੋਂ ਪਹਿਲਾਂ ਅਧਿਆਪਕਾਂ ‘ਚ ਸਹਿਮ ਦਾ ਮਾਹੌਲ, ਕਿਹਾ- ਸੰਵੇਦਨਸ਼ੀਲ ਬੂਥਾਂ ‘ਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ‘ਚ ਪਵਾਈਆਂ ਜਾਣ ਵੋਟਾਂ

 

ਹਿੰਸਾ ਦੀਆਂ ਘਟਨਾ ਕਾਰਨ ਕਰਮਚਾਰੀਆਂ ਵਿੱਚ ਡਰ ਤੇ ਸਹਿਮ

ਪੰਜਾਬ ਨੈੱਟਵਰਕ, ਸ਼੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ ਦੇ ਮਾਸਟਰ ਕਾਡਰ ਯੂਨੀਅਨ ਦੇ ਆਗੂਆਂ ਜ਼ਿਲਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ ਜਨਰਲ ਸਕੱਤਰ ਹਰਪਾਲ ਸਿੰਘ, ਮੀਤ ਪ੍ਰਧਾਨ ਗੁਰਸੇਵਕ ਸਿੰਘ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਿੰਸਾ ਦੀਆਂ ਝੜਪਾਂ ਰੁਕਣ ਦਾ ਨਾਂਮ ਨਹੀਂ ਲੈ ਰਹੀਆਂ । ਸ੍ਰੀ ਮੁਕਤਸਰ ਸਾਹਿਬ ਵਿੱਚ ਖੂਨੀ ਝੜਪਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਰੇ ਜੋਬਨ ਤੇ ਸਿਰ ਚੜ ਕੇ ਬੋਲ ਰਿਹਾ ਹੈ ।ਇਹਨਾਂ ਘਟਨਾਵਾਂ ਨੂੰ ਦੇਖ ਕੇ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਜਾ ਰਹੇ ਕਰਮਚਾਰੀਆਂ ਜਿੰਨ੍ਹਾਂ ਦੀਆ ਡਿਊਟੀਆਂ ਲਗ ਗਈਆਂ ਹਨ। ਉਹਨਾਂ ਕਰਮਚਾਰੀਆਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ।

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕ ਸਾਂਝਾ ਫਰੰਟ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਮਾਸਟਰ ਕੇਡਰ ਯੂਨੀਅਨ, ਬੀ ਐਡ ਫਰੰਟ, ਗੌਰਮਿੰਟ ਟੀਚਰ ਯੂਨੀਅਨ ਅਤੇ ਅਧਿਆਪਕ ਦਲ ਨੇ ਸਰਵਸਮਤੀ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਪੰਚਾਇਤੀ ਚੋਣਾਂ ਵਿੱਚ ਗਿਣਤੀ ਵਾਲੇ ਸਮੇਂ ਸੰਵੇਦਨਸ਼ੀਲ ਬੂਥਾਂ ਤੇ ਜੇ ਕਰਮਚਾਰੀਆਂ ਨੂੰ ਹਿੰਸਾ ਜਾ ਰੌਲਾ ਪੈਣ ਦੀ ਸੰਭਾਵਨਾ ਲਗਦੀ ਹੈ ਤਾਂ ਗਿਣਤੀ ਵਿਚਾਲੇ ਰੋਕ ਕੇ ਚੋਣ ਅਧਿਕਾਰੀਆਂ ਨੂੰ ਫੋਨ ਤੇ ਸੂਚਿਤ ਕੀਤਾ ਜਾਵੇ ਤੇ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਦੀ ਹਾਜ਼ਰੀ ਵਿੱਚ ਹੀ ਦੁਬਾਰਾ ਗਿਣਤੀ ਕਰਵਾਈ ਜਾਵੇ ਚਾਹੇ ਸਮਾਂ ਜਿਆਦਾ ਹੀ ਕਿਉਂ ਨਾ ਲੱਗੇ ਕਿਉਂਕਿ ਚੋਣ ਅਧਿਕਾਰੀਆਂ ਅਤੇ ਭਾਰੀ ਪੁਲਿਸ ਬਲ ਨਾਲ ਗਿਣਤੀ ਕਰ ਰਹੇ ਕਰਮਚਾਰੀ ਸੁਰੱਖਿਅਤ ਹੋ ਜਾਣਗੇ।

ਸਾਂਝਾ ਅਧਿਆਪਕ ਫਰੰਟ ਨੇ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕ ਸਾਥੀਆਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਵਿੱਚ ਇਕ ਦੂਜੇ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਪੰਚਾਇਤੀ ਚੋਣਾਂ ਵਿੱਚ ਗਿਣਤੀ ਵਾਲੇ ਦਿਨਾਂ ਜਿੰਨਾ ਚਿਰ ਤੱਕ ਸਾਰੀਆਂ ਪੋਲਿੰਗ ਪਾਰਟੀਆਂ ਆਪਣੇ ਆਪਣੇ ਹੈਡਕੁਆਰਟਰਾ ਤੇ ਸੁੱਰਖਿਅਤ ਪਰਤ ਨਹੀਂ ਆਉਦੀਆ ਕਿਸੇ ਵੀ ਜਥੇਬੰਦੀਆਂ ਨਾਲ ਸੰਬੰਧਤ ਅਧਿਆਪਕ ਹੈਡਕੁਆਰਟਰ ਨਾ ਛੱਡਣ ।ਸਾਂਝਾ ਅਧਿਆਪਕ ਫਰੰਟ ਪੰਚਾਇਤੀ ਚੋਣਾਂ ਵਿੱਚ ਡਿਊਟੀ ਦੇ ਰਹੇ ਹਰ ਇੱਕ ਕਰਮਚਾਰੀ ਦੀ ਸੁਰੱਖਿਆ ਵਾਸਤੇ ਵਚਨਬੱਧ ਹੈ ।ਇਸ ਸਮੇਂ ਇਸ ਸਮੇਂ ਹੋਰਨਾ ਤੋ ਇਲਾਵਾ ਸਰਪ੍ਰਸਤ ਕੁਲਜੀਤ ਸਿੰਘ ਮਾਨ ,ਮਨਜੀਤ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ,ਗੁਰਦੀਪ ਸਿੰਘ, ਗੁਰ ਕ੍ਰਿਪਾਲ ਸਿੰਘ,ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ , ਗੁਰਪ੍ਰੀਤ ਸਿੰਘ ਦੁੱਗਲ,ਮਲਕੀਤ ਸਿੰਘ ਕੋਟਲੀ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *