Punjab News: ਭਿਆਨਕ ਸੜਕ ਹਾਦਸੇ ‘ਚ SHO ਦੀ ਮੌਤ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਅਮਲੋਹ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਪਾਲ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦਵਿੰਦਰ ਪਾਲ ਸਿੰਘ ਸਮਰਾਲਾ ਵਿਖੇ ਤੈਨਾਤ ਸੀ। ਦੱਸ ਦਈਏ ਕਿ ਅਮਲੋਹ ਦੇ ਨੇੜੇ ਇਹ ਹਾਦਸਾ ਵਾਪਰਿਆ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਖੜੇ ਟਰੱਕ ਵਿੱਚ ਇਨੋਵਾ ਕਾਰ ਵੱਜਣ ਕਾਰਨ ਐਸ ਐਚ ਓ ਦਵਿੰਦਰ ਪਾਲ ਸਿੰਘ ਦੀ ਮੌਤ ਹੋ ਗਈ।