ਕੰਗਨਾ ਦੇ ਮੁਆਫ਼ੀ ਮੰਗਣ ‘ਤੇ ਬੀਬੀ ਮਹਿੰਦਰ ਕੌਰ ਦੇ ਪਤੀ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

All Latest NewsNews FlashPunjab NewsTop BreakingTOP STORIES

 

Punjab News- 

ਬੀਬੀ ਮਹਿੰਦਰ ਕੌਰ ਦੇ ਪਤੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ, ਜੇਕਰ ਕੰਗਨਾ ਰਨੌਤ (Kangana Ranaut) ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ, ਇਨਾ ਬਖੇੜਾ ਨਾ ਪੈਂਦਾ।

ਉਹਨਾਂ ਕਿਹਾ ਕਿ ਚਾਰ ਸਾਲ ਹੋ ਗਏ ਨੇ ਕੇਸ ਫਾਈਲ ਹੋਏ ਨੂੰ, ਕਦੇ ਚੰਡੀਗੜ੍ਹ ਲੈ ਜਾਂਦੇ ਨੇ, ਕਦੇ ਦਿੱਲੀ, ਪਰ ਹੁਣ ਆਖਿਰਕਾਰ ਕੰਗਣਾ ਰਨੌਤ ਨੂੰ ਬਠਿੰਡਾ ਆਉਣਾ ਹੀ ਪਿਆ।

ਉਹਨਾਂ ਕਿਹਾ ਕਿ ਮਾਫੀ ਮੰਗਣੀ ਹੀ ਸੀ ਤਾਂ, ਪਹਿਲਾਂ ਮੰਗ ਲੈਂਦੀ। ਹਾਲਾਂਕਿ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਕੰਗਣਾ ਰਨੌਤ ਵੱਲੋਂ ਮੰਗੀ ਗਈ ਮਾਫੀ ਤੋਂ ਉਹ ਸੰਤੁਸ਼ਟ ਨੇ।

ਕੰਗਣਾ ਨੂੰ ਮਾਫੀ ਦੇਣੀ ਹੈ ਜਾਂ ਨਹੀਂ- ਸੋਚਿਆ ਜਾਵੇਗਾ

ਪਰ ਦੂਜੇ ਪਾਸੇ ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਆਖਿਆ ਕਿ ਕੰਗਨਾ ਰਨੌਤ ਵੱਲੋਂ ਜਿਹੜੀ ਮਾਫੀ ਮੰਗੀ ਗਈ ਹੈ, ਉਸ ਨੂੰ ਕਿਸਾਨਾਂ ਅਤੇ ਬੀਬੀ ਮਹਿੰਦਰ ਕੌਰ ਵੱਲੋਂ ਮਿਲ ਬੈਠ ਕੇ ਵਿਚਾਰਿਆ ਜਾਵੇਗਾ ਅਤੇ ਫਿਰ ਸੋਚਿਆ ਜਾਵੇਗਾ ਕਿ, ਕੰਗਣਾ ਨੂੰ ਮਾਫੀ ਦੇਣੀ ਹੈ ਜਾਂ ਨਹੀਂ।