ਪੰਜਾਬ ਦੀਆਂ ਸਰਕਾਰੀ ਸਿੱਖਿਆ ਸੰਸਥਾਵਾਂ ‘ਚ ਆਰਜ਼ੀ ਤੌਰ ’ਤੇ ਹੋਵੇਗੀ ਮੁਲਾਜ਼ਮਾਂ ਦੀ ਭਰਤੀ
ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ ’ਚ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰਜ਼ ਦੀ ਹੋਵੇਗੀ ਭਰਤੀ
ਉਮੀਦਵਾਰ 2 ਜਨਵਰੀ ਤੱਕ ਭੇਜ ਸਕਦੇ ਅਰਜ਼ੀਆਂ, 7-01-2026-ਨੂੰ ਸੰਸਥਾ ਵਿਖੇ ਹੋਵੇਗੀ ਇੰਟਰਵਿਊ
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99882-21204 ’ਤੇ ਕੀਤਾ ਜਾ ਸਕਦੈ ਸੰਪਰਕ
ਜਲੰਧਰ, 16 ਦਸੰਬਰ 2025 (Media PBN):
ਇੰਸਟੀਚਿਊਟ ਮੈਨੇਜਮੈਂਟ ਕਮੇਟੀ ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ (ਜਲੰਧਰ) ਵਲੋਂ ਆਰਜ਼ੀ ਤੌਰ ’ਤੇ ਟਰੇਡ ਆਰ.ਏ.ਸੀ., ਮੈਕੇਨਿਕ ਇਲੈਕਟ੍ਰਿਕ ਵਹੀਕਲ, ਪਲੰਬਰ, ਮੈਕੇਨਿਕ ਡੀਜ਼ਲ, ਮਸ਼ੀਨਿਸਟ ਸੈਸ਼ਨ 2025-26 ਲਈ ਗੈਸਟ ਫੈਕਲਟੀ ਇੰਸਟਰਕਟਰਜ਼ ਦੀ ਭਰਤੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਂਬਰ ਸਕੱਤਰ ਆਈ.ਐਮ.ਸੀ. ਉਦਯੋਗਿਕ ਸਿਖਲਾਈ ਸੰਸਥਾ ਆਦਮਪੁਰ(ਜਲੰਧਰ) ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਉੱਕਾ-ਪੁੱਕਾ 15000 ਰੁਪਏ ਪ੍ਰਤੀ ਮਹੀਨਾ ਮਾਣ ਭੇਟਾ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਉਕਤ ਸਬੰਧੀ ਯੋਗਤਾ ਅਤੇ ਤਜਰਬਾ ਵੈਬਸਾਈਟ https://dgt.gov.in/cts.details ’ਤੇ ਚੈਕ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਯੋਗ ਉਮੀਦਵਾਰ ਆਪਣੀ ਅਰਜੀ ਦਸਤੀ/ਰਜਿਸਟਰਡ ਡਾਕ/ਈ ਮੇਲ itiadampur@punjab.gov.in ਰਾਹੀਂ ਮਿਤੀ 02-01-2026 ਸ਼ਾਮ 4 ਵਜੇ ਤੱਕ ਭੇਜ ਸਕਦੇ ਹਨ ਤੇ ਮਿਤੀ 07-01-2026 ਨੂੰ ਉਮੀਦਵਾਰਾਂ ਦੀ ਇੰਟਰਵਿਊ ਸੰਸਥਾ ਵਿਖੇ ਸਵੇਰੇ 11 ਵਜੇ ਹੋਵੇਗੀ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਪਣੇ ਨਾਲ ਵਿੱਦਿਅਕ ਯੋਗਤਾਵਾਂ ਅਤੇ ਤਜਰਬੇ ਦੇ ਅਸਲ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਦਾਖਲਾ ਪੁਜੀਸ਼ਨ ਨੂੰ ਮੁੱਖ ਰੱਖਦਿਆਂ ਇਹਨਾਂ ਅਸਾਮੀਆਂ ਦੀ ਗਿਣਤੀ ਘਟਾਉਣ/ਵਧਾਉਣ/ਰੱਦ ਕਰਨ ਦਾ ਹੱਕ ਮੈਂਬਰ ਸਕੱਤਰ ਆਈ.ਐਮ.ਸੀ. ਪਾਸ ਰਾਖਵਾਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 99882-21204 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

