All Latest NewsNews FlashPunjab News

Punjab News: ਛੇਵੀਂ ਵਿਦਿਆਰਥੀ ਚੇਤਨਾ ਪਰਖ ਪਰੀਖਿਆ ਅਕਤੂਬਰ ਦੇ ਦੂਜੇ ਹਫਤੇ – ਤਰਕਸ਼ੀਲ ਸੁਸਾਇਟੀ ਪੰਜਾਬ

 

ਕੋਲਕਾਤਾ ਦੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਦੋਸੀਆਂ ਨੂੰ ਸਖਤ ਸਜਾਵਾਂ ਦੇਣ ਦੀ ਜੋਰਦਾਰ ਮੰਗ

ਪੰਜਾਬ ਨੈੱਟਵਰਕ, ਮਾਨਸਾ-

ਅੱਜ ਟੀਚਰਜ਼ ਹੋਮ ਮਾਨਸਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਨਸਾ ਦੀ ਮੀਟਿੰਗ ਦੌਰਾਨ ਅਕਤੂਬਰ ਮਹੀਨੇ ਹੋ ਰਹੀ ਛੇਵੀਂ ਪਰਖ ਪਰੀਖਿਆ ਦੀ ਚਰਚਾ ਕਰਨ ਉਪਰੰਤ ਮਾਨਸਾ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਪਰੀਖਿਆ ਕਰਵਾਉਣ ਲੲਈ ਆਗੂਆਂ ਵੱਲੋਂ ਆਪਣੀਆਂ ਡਿਊਟੀਆਂ ਤਹਿ ਕੀਤੀਆਂ ਗਈਆਂ। ਇਹ ਪਰੀਖਿਆ ਵਿਦਿਆਰਥੀਆਂ ਨੂੰ ਭਾਰਤ ਦੇ ਸਾਨਾਮੱਤੇ ਇਤਿਹਾਸ ਤੋਂ ਜਾਣੂ ਕਰਾਉਣ ਤੇ ਸਾਇੰਸ ਨਾਲ ਜੋੜਨ ਦੇ ਉਦੇਸ ਨਾਲ ਕਰਵਾਈ ਜਾਂਦੀ ਹੈ।

ਜਿਸ ਦੌਰਾਨ ਮਿਡਲ ਤੇ ਸੈਕੰਡਰੀ ਦੋ ਗਰੁੱਪਾਂ ਮੁਤਾਬਿਕ ਪੁਸਤਕਾਂ ਤਿਆਰ ਕਰਕੇ ਅਬਜੈਕਟਿਬ ਟਾਇਪ 100 ਪ੍ਰਸਨਾਂ ਅਧਾਰਿਤ ਓ.ਐਮ.ਆਰ ਸੀਟ ਤੇ ਪਰੀਖਿਆ ਕਰਵਾਈ ਜਾਂਦੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜੋਨ ਮੁਖੀ ਲੱਖਾ ਸਿੰਘ ਸਹਾਰਨਾ, ਵਿੱਤ ਮੁਖੀ ਗੁਰਦੀਪ ਸਿੰਘ ਸਿੱਧੂ,ਇਕਾਈ ਮੁਖੀ ਡਾ.ਸਰਿੰਦਰ ਸਿੰਘ,ਮੀਡੀਆ ਵਿਭਾਗ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸੂਬੇ,ਜੋਨ ਅਤੇ ਇਕਾਈ ਪੱਧਰ ਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ, ਤਰਕਸੀਲ ਸਾਹਿਤ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਮਹਾਂਰਾਸਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਡਾ.ਨਰਿੰਦਰ ਦਾਬੋਲਕਰ ਜਿੰਨਾਂ ਨੂੰ 20 ਅਗਸਤ 2013 ਨੂੰ ਕੁਝ ਫਿਰਕੂ ਅਨਸਰਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ,ਦੀ ਯਾਦ ਨੂੰ ਸਮਰਪਿਤ ਵਿਗਿਆਨਕ ਚੇਤਨਾ ਪਰੋਗਰਾਮ 19 ਤੋਂ 26 ਅਗਸਤ ਦੇ ਪਹਿਲੇ ਹਫਤੇ ਦੌਰਾਨ ਪੰਜਾਬ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਕਰਵਾਏ ਜਾਣਗੇ ।

ਇਕਾਈ ਮਾਨਸਾ ਦੇ ਵਿੱਤ ਵਿਭਾਗ ਮੁਖੀ ਮਾ. ਮਹਿੰਦਰਪਾਲ ਅਤਲਾ,ਦਲਵਿੰਦਰ ਸਿੰਘ ਮਾਨਸਾ,ਜਗਸੀਰ ਸਿੰਘ ਢਿਲੋਂ,ਮਾ.ਦਰਸਨ ਸਿੰਘ ਔਜਲਾ,ਅਜੈਬ ਸਿੰਘ ਅਲੀਸੇਰ ਤੇ ਹਰਬੰਸ ਸਿੰਘ ਢਿਲੋਂ ਨੇ ਕਿਹਾ ਕਿ ਤਰਕਸੀਲ ਸਾਹਿਤ ਵੈਨ ਸਤੰਬਰ ਮਹੀਨੇ ਤੋਂ ਸ਼ੁਰੂ ਕਰਕੇ ਤਰਕਸੀਲ ਸਾਹਿਤ ਤੇ ਦੋ ਮਾਸਿਕ ਤਰਕਸ਼ੀਲ ਮੈਗਜੀਨ ਜਿਲੇ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇਗਾ । ਇਸ ਸਮੇਂ ਕੋਲਕਾਤਾ ਵਿੱਚ ਵਾਪਰੇ ਘਿਨੌਣੇ ਰੇਪ ਤੇ ਕਤਲ ਕਾਂਡ ਦੀ ਨਿਖੇਧੀ ਕਰਦਿਆਂ ਸੁਸਾਇਟੀ ਨੇ ਦੋਸੀਆਂ ਨੂੰ ਸਖਤ ਸਜਾਵਾਂ ਦੇਣ ਦੀ ਪੁਰਜੋਰ ਮੰਗ ਕੀਤੀ।

 

Leave a Reply

Your email address will not be published. Required fields are marked *