All Latest NewsGeneralNationalNews FlashPoliticsTop BreakingTOP STORIES

ਤਮਾਸ਼ਾ ਚੱਲ ਰਿਹੈ! ਕਰਨਲ ਸੋਫੀਆ ‘ਤੇ ਅਸ਼ਲੀਲ ਟਿੱਪਣੀਆਂ ਕਰਨ ਵਾਲੇ ਭਾਜਪਾ ਮੰਤਰੀ ਨੇ ਤੀਜੀ ਵਾਰ ਮੰਗੀ…! ਭਾਜਪਾ ਨੂੰ ਸਵਾਲ ਅਜਿਹੇ ਮੰਤਰੀ ਨੂੰ ਪਾਰਟੀ ‘ਚੋਂ ਬਾਹਰ ਕਿਉਂ ਨਹੀਂ ਕੱਢਦੇ?

 

MP News- ਮੱਧ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਦੇ ਮੰਤਰੀ ਵਿਜੇ ਸ਼ਾਹ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕਰਨਲ ਸੋਫੀਆ ‘ਤੇ ਅਸ਼ਲੀਲ ਟਿੱਪਣੀਆਂ ਕਰਨ ਤੋਂ ਬਾਅਦ ਘਿਰ ਗਏ ਹਨ। ਇਸ ਦੌਰਾਨ, ਮੰਤਰੀ ਨੇ ਕਰਨਲ ਸੋਫੀਆ ਤੋਂ ਦੋ ਵਾਰ ਮੁਆਫੀ ਮੰਗੀ ਹੈ। ਇੱਕ ਵਾਰ ਫਿਰ ਵਿਜੇ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਮਾਮਲੇ ਨੂੰ ਸਪੱਸ਼ਟ ਕੀਤਾ ਹੈ। ਮੰਤਰੀ ਵਿਜੇ ਸ਼ਾਹ ਨੇ ਉਨ੍ਹਾਂ ਦੇ ਬਿਆਨ ਨੂੰ ਭਾਸ਼ਾਈ ਗਲਤੀ ਦੱਸਿਆ ਹੈ।

ਇਸੇ ਸਾਰੇ ਐਪੀਸੋਡ ਦੇ ਵਿਚਾਲੇ ਭਾਜਪਾ ਨੂੰ ਸਵਾਲ ਹੈ ਕਿ ਉਹ ਆਪਣੇ ਅਜਿਹੇ ਬੜਬੋਲੇ ਅਤੇ ਵਾਰ ਵਾਰ ਗਲਤੀਆਂ ਕਰਨ ਵਾਲੇ ਮੰਤਰੀ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਦੇ? ਪੁਲਿਸ ਅਤੇ ਖੂਫ਼ੀਆ ਏਜੰਸੀਆਂ ਨੂੰ ਸਵਾਲ ਹੈ ਕਿ ਤੁਸੀਂ ਅਜਿਹੇ ਲੋਕਾਂ ਨੂੰ ਫੜ ਕੇ ਸਲਾਖਾਂ ਪਿਛੇ ਕਿਉਂ ਨਹੀਂ ਸੁੱਟਦੇ?

ਤੀਜੀ ਵਾਰ ਮੁਆਫੀ

ਭਾਜਪਾ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਵੀਡੀਓ ਪੋਸਟ ਕਰਦਿਆਂ ਲਿਖਿਆ ਕਿ- ਜੈ ਹਿੰਦ, ਮੈਂ ਹਾਲ ਹੀ ਵਿੱਚ ਪਹਿਲਗਾਮ ਵਿੱਚ ਹੋਏ ਘਿਨਾਉਣੇ ਕਤਲੇਆਮ ਤੋਂ ਬਹੁਤ ਦੁਖੀ ਅਤੇ ਪਰੇਸ਼ਾਨ ਹਾਂ, ਮੇਰਾ ਹਮੇਸ਼ਾ ਦੇਸ਼ ਪ੍ਰਤੀ ਅਥਾਹ ਪਿਆਰ ਅਤੇ ਭਾਰਤੀ ਫੌਜ ਪ੍ਰਤੀ ਸਤਿਕਾਰ ਰਿਹਾ ਹੈ। ਮੇਰੇ ਦੁਆਰਾ ਕਹੇ ਗਏ ਸ਼ਬਦਾਂ ਨੇ ਭਾਈਚਾਰੇ, ਧਰਮ, ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਈ ਹੈ, ਇਹ ਮੇਰੀ ਭਾਸ਼ਾਈ ਗਲਤੀ ਸੀ। ਵਿਜੇ ਸ਼ਾਹ ਇਸ ਤੋਂ ਪਹਿਲਾਂ ਦੋ ਵਾਰ ਮੁਆਫੀ ਮੰਗ ਚੁੱਕੇ ਹਨ।

ਉਹ ਪਹਿਲਾਂ ਹੀ ਦੋ ਵਾਰ ਮੁਆਫੀ ਮੰਗ ਚੁੱਕੇ ਹਨ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਮੰਤਰੀ ਵਿਜੇ ਸ਼ਾਹ ਨੇ ਇੱਕ ਮੀਟਿੰਗ ਦੌਰਾਨ ਕਰਨਲ ਸੋਫੀਆ ਕੁਰੈਸ਼ੀ ‘ਤੇ ਅਸ਼ਲੀਲ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਮੰਤਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

ਸੋਫੀਆ ਕੁਰੈਸ਼ੀ ‘ਤੇ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਮੰਤਰੀ ਵਿਜੇ ਸ਼ਾਹ ਵਿਵਾਦਾਂ ਵਿੱਚ ਘਿਰ ਗਏ। ਹਾਈ ਕੋਰਟ ਦੇ ਹੁਕਮਾਂ ‘ਤੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ, ਪਰ ਉਨ੍ਹਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਤਾਂ ਵਿਜੇ ਸ਼ਾਹ ਅਤੇ ਸਰਕਾਰ ਨੂੰ ਝਾੜ ਵੀ ਪਾਈ ਸੀ। ਇਸ ਦੌਰਾਨ ਮੰਤਰੀ ਵਿਜੇ ਸ਼ਾਹ ਕਰਨਲ ਸੋਫੀਆ ਕੁਰੈਸ਼ੀ ਤੋਂ ਦੋ ਵਾਰ ਮੁਆਫ਼ੀ ਮੰਗ ਚੁੱਕੇ ਹਨ।

 

Leave a Reply

Your email address will not be published. Required fields are marked *