Covid Alert: ਕੀ ਦੇਸ਼ ‘ਚ ਫਿਰ ਲੱਗੇਗਾ ਲਾਕਡਾਊਨ? ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚਾਲੇ ਸ਼ੁਰੂ ਹੋਈ ਨਵੀਂ ਚਰਚਾ

All Latest NewsHealth NewsNews FlashPunjab NewsTop BreakingTOP STORIES

 

Covid Alert: ਕੋਰੋਨਾ ਦੇ ਕੇਸ ਜਿਸ ਤਰ੍ਹਾਂ ਨਾਲ ਭਾਰਤ ਵਿੱਚ ਵੱਧ ਰਹੇ ਹਨ, ਉਸੇ ਤਰ੍ਹਾਂ ਨਿੱਤ ਨਵੇਂ ਸਵਾਲ ਵੀ ਉੱਠ ਕੇ ਸਾਹਮਣੇ ਆ ਰਹੇ ਹਨ ਕਿ ਕੀ ਦੇਸ਼ ਦੇ ਅੰਦਰ ਫਿਰ ਲਾਕਡਾਊਨ ਲੱਗੇਗਾ? ਕਈ ਮੀਡੀਆ ਅਦਾਰਿਆਂ ਨੇ ਤਾਂ, ਲਾਕਡਾਊਨ ਲਾਉਣ ਵਰਗੀਆਂ ਖ਼ਬਰਾਂ ਚਲਾ ਵੀ ਦਿੱਤੀਆਂ ਹਨ ਅਤੇ ਕਈਆਂ ਨੇ ਤਿਆਰ ਕਰਕੇ ਰੱਖ ਲਈਆਂ ਹਨ।

ਖ਼ੈਰ, ਸਰਕਾਰੀ ਦਾਅਵਾ ਹੈ ਕਿ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਦੁਆਰਾ ਕੋਈ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕੁਝ ਸਾਵਧਾਨੀ ਵਾਲੇ ਕਦਮ ਜ਼ਰੂਰ ਚੁੱਕੇ ਜਾ ਰਹੇ ਹਨ।

ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸਾਲ 2020 ਵਿੱਚ ਆਏ ਇੱਕ ਖ਼ਤਰਨਾਕ ਵਾਇਰਸ ਕੋਵਿਡ-19 ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ। ਅੰਕੜਿਆਂ ਅਨੁਸਾਰ, ਦੁਨੀਆ ਭਰ ਵਿੱਚ ਕੋਰੋਨਾ ਕਾਰਨ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਕੋਰੋਨਾ ਦੇ ਕਈ ਉਪ-ਰੂਪ ਵੀ ਪਾਏ ਗਏ, ਜਿਨ੍ਹਾਂ ਵਿੱਚ ਓਮੀਕਰੋਨ ਵੀ ਸ਼ਾਮਲ ਹੈ।

ਓਮੀਕਰੋਨ JN.1 ਦਾ ਇੱਕ ਨਵਾਂ ਉਪ-ਰੂਪ ਇੱਕ ਵਾਰ ਫਿਰ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਸਾਲ 2025 ਦੀ ਸ਼ੁਰੂਆਤ ਤੋਂ ਹੀ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਮਿਲ ਰਹੇ ਹਨ। ਹੁਣ ਭਾਰਤ ਵਿੱਚ ਵੀ ਇਸਦੇ ਮਾਮਲੇ ਮਿਲਣੇ ਸ਼ੁਰੂ ਹੋ ਗਏ ਹਨ।

ਦੱਸ ਦਈਏ ਕਿ ਹੌਲੀ-ਹੌਲੀ, ਇੱਕ ਵਾਰ ਫਿਰ ਕੋਰੋਨਾ ਨੇ ਭਾਰਤ ਵਿੱਚ ਵੀ ਆਪਣੇ ਪੈਰ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਸਿਹਤ ਵਿਭਾਗ ਨੇ ਇੱਕ ਸਿਹਤ ਸਲਾਹ ਵੀ ਜਾਰੀ ਕੀਤੀ ਹੈ, ਜਿਸ ਦੇ ਤਹਿਤ ਲੋਕਾਂ ਨੂੰ ਮਾਸਕ ਪਹਿਨਣ, ਜਨਤਕ ਥਾਵਾਂ ਤੋਂ ਦੂਰ ਰਹਿਣ ਅਤੇ ਸਫਾਈ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਘਰ ਵਿੱਚ ਰਹਿਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ਕੀ ਦੁਬਾਰਾ ਲੱਗੇਗਾ ਲਾਕਡਾਊਨ?

ਇਸ ਸਮੇਂ, ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਦੁਆਰਾ ਕੋਈ ਲਾਕਡਾਊਨ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕੁਝ ਸਾਵਧਾਨੀ ਵਾਲੇ ਕਦਮ ਜ਼ਰੂਰ ਚੁੱਕੇ ਜਾ ਰਹੇ ਹਨ ਜਿਵੇਂ ਕਿ:

  • ਭੀੜ ਵਾਲੇ ਖੇਤਰਾਂ ਵਿੱਚ ਮਾਸਕ ਪਹਿਨਣ ਦੀ ਸਲਾਹ।
  • ਸਕੂਲਾਂ ਅਤੇ ਜਨਤਕ ਥਾਵਾਂ ‘ਤੇ ਨਿਗਰਾਨੀ ਵਧਾਉਣਾ ਲਾਜ਼ਮੀ ਹੈ।
  • ਬੁਖਾਰ, ਖੰਘ ਵਰਗੇ ਲੱਛਣਾਂ ‘ਤੇ RT-PCR ਟੈਸਟ ਦੀ ਸਿਫਾਰਸ਼ ਕੀਤੀ ਜਾਂਦੀ ਹੈ।
  • ਆਈਸੋਲੇਸ਼ਨ ਜ਼ਰੂਰੀ ਹੈ।
  • ਮਾਸਕ ਦੀ ਵਰਤੋਂ ਕਰੋ।
  • ਵਾਰ-ਵਾਰ ਹੱਥ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ।
  • ਮਾਲ, ਥੀਏਟਰ, ਬੱਸ ਸਟੈਂਡ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚੋ।
  • ਸਹੀ ਖੁਰਾਕ ਲਓ ਅਤੇ ਕਾਫ਼ੀ ਨੀਂਦ ਲਓ।
  • ਕੋਰੋਨਾ ਤੋਂ ਬਚਾਓ ਲਈ ਬੂਸਟਰ ਡੋਜ਼ ਜ਼ਰੂਰ ਲਓ।

 

Media PBN Staff

Media PBN Staff

Leave a Reply

Your email address will not be published. Required fields are marked *