Punjab Breaking: ਪੰਜਾਬ ‘ਚ ਵੱਡਾ ਧਮਾਕਾ, 5 ਲੋਕਾਂ ਦੀ ਮੌਤ- 25 ਜ਼ਖਮੀ
Punjab Breaking:
ਲੰਘੀ ਰਾਤ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ਵਿਚ ਸਥਿਤ ਇਕ ਪਟਾਕਾ ਫੈਕਟਰੀ ਵਿਚ ਵੱਡਾ ਧਮਾਕਾ ਹੋ ਗਿਆ, ਜਿਸ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦੋ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆ ਦਾ ਇਲਾਜ਼ ਵੱਖ ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਇਹ ਹਾਦਸਾ ਰਾਤ ਕਰੀਬ 1 ਵਜੇ ਹੋਇਆ। ਹਾਲਾਂਕਿ ਹੁਣ ਤੱਕ ਧਮਾਕਾ ਹੋਣ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ। ਜਾਣਕਾਰੀ ਇਹ ਹੈ ਕਿ ਫੈਕਟਰੀ ਵਿਚ ਕੰਮ ਕਰਨ ਵਾਲਾ ਯੂਪੀ ਦਾ ਇਕ ਠੇਕੇਦਾਰ ਮੌਕੇ ਤੋਂ ਫਰਾਰ ਹੈ। ਜਦਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦਾ ਇਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਧਮਾਕੇ ਦੀ ਅਵਾਜ਼ ਕਈ ਕਿੱਲੋਮੀਟਰ ਤੱਕ ਸੁਣਾਈ ਦਿੱਤੀ। ਜਾਣਕਾਰੀ ਇਹ ਹੈ ਕਿ ਪਟਾਕਾ ਫ਼ੈਕਟਰੀ ਵਿਚ ਲੋਕ ਸਿਫ਼ਟਾਂ ਵਿੱਚ ਕੰਮ ਕਰਦੇ ਸਨ। ਰਾਤ ਦੇ ਸਮੇਂ ਕਰੀਬ 40 ਮੁਲਾਜ਼ਮ ਕੰਮ ਕਰ ਰਹੇ ਸਨ ਤਾਂ, ਜਦੋਂ ਇਹ ਹਾਦਸਾ ਹੋਇਆ, ਉਦੋਂ ਕਈ ਲੋਕ ਫ਼ੈਕਟਰੀ ਦੇ ਵਿਚ ਮੌਜੂਦ ਸਨ।
ਹੁਣ ਤੱਕ ਦੀ ਮਿਲੀ ਜਾਣਕਾਰੀ ਇਹ ਹੈ ਕਿ 5 ਲੋਕਾਂ ਨੇ ਪ੍ਰਾਣ ਤਿਆਗ ਦਿੱਤੇ ਹਨ, ਜਦੋਂਕਿ 27 ਜਣੇ ਹੋਰ ਜ਼ਖ਼ਮੀ ਹਨ। ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਫ਼ੈਕਟਰੀ ਤਰਸੇਮ ਸਿੰਘ ਨਾਮ ਦੇ ਇਕ ਵਿਅਕਤੀ ਦੀ ਹੈ, ਜੋ ਕਿ ਮਨਜ਼ੂਰਸ਼ੁਦਾ ਹੈ, ਪਰ ਉਨ੍ਹਾਂ ਦੇ ਵਲੋਂ ਇਸ ਵਾਪਰੀ ਘਟਨਾ ਤੋਂ ਬਾਅਦ ਜਾਂਚ ਆਰੰਭ ਕਰ ਦਿੱਤੀ ਗਈ ਹੈ।