ਪੰਜਾਬ ਕਿਸਾਨ ਯੂਨੀਅਨ ਦੀ ਹੋਈ ਅਹਿਮ ਮੀਟਿੰਗ, 24 ਅਗਸਤ ਨੂੰ ਦਿੱਤਾ ਜਾਵੇਗਾ ਥਾਣਾ ਰਮਦਿੱਤੇ ਵਾਲਾ ਅੱਗੇ ਸੰਕੇਤਕ ਧਰਨਾ
ਪੰਜਾਬ ਨੈੱਟਵਰਕ, ਮਾਨਸਾ
ਪੰਜਾਬ ਕਿਸਾਨ ਯੂਨੀਅਨ ਦੀ ਜਿਲੇ ਦੀ ਮੀਟਿੰਗ ਜਿਲਾ ਪ੍ਰਧਾਨ ਰਾਮਫਲ ਚੱਕ ਅਲੀਸੇਰ ਦੀ ਪ੍ਰਧਾਨਗੀ ਹੇਠ ਹੋਈ,ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਗੋਰਾ ਸਿੰਘ ਭੈਣੀਬਾਘਾ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ।
ਬਹੁਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਣਾਂਵਾਲੀ ਥਰਮਲ ਪਲਾਟ ਨਾਲ ਜਮੀਨ ਨੂੰ ਰਸਤਾ ਕੱਢਣ ਦਾ ਮਸਲਾ ਹੱਲ ਹੁੰਦਾ ਹੁੰਦਾ ਫੇਰ ਉਲਝ ਗਿਆ। ਪਰਸਾਸਨ ਵੱਲੋਂ ਪੀੜਤ ਕਿਸਾਨਾਂ ਦੀ ਮੱਕੀ ਵਢਵਾ ਕੇ ਰਸਤਾ ਫੇਰ ਬੰਦ ਕਰ ਦਿੱਤਾ ਗਿਆ,ਕਿਸਾਨ ਜੀਰੀ ਲਾਉਣ ਤੋਂ ਅਸਮਰੱਥ ਹੈ ਜਿਸਦੇ ਕਾਰਨ ਜਮੀਨ ਬੰਜਰ ਰਹਿ ਗਈ।
ਫਲਸਰੂਪ,ਜੱਥੇਬੰਦੀ ਵੱਲੋਂ ਥਾਣਾ ਰਮਦਿੱਤੇ ਵਾਲਾ ਅੱਗੇ 24 ਅਗਸਤ ਨੂੰ ਇੱਕ ਰੋਜਾ ਸੰਕੇਤਕ ਧਰਨੇ ਦਾ ਐਲਾਨ ਕੀਤਾ ਗਿਆ, ਆਗੂਆਂ ਕਿਹਾ ਕਿ ਪਰਸਾਸਨ ਥਰਮਲ ਪਲਾਟ ਦੀ ਮਨੇਜਮੈਂਟ ਤੇ ਦਬਾਅ ਬਣਾ ਕੇ ਪੀੜਤ ਨੂੰ ਰਸਤਾ ਦਿਵਾਏ,ਜੇਕਰ ਹੱਲ ਨਹੀ ਹੁੰਦਾ ਤਾਂ ਜੱਥੇਬੰਦੀ ਲੰਬਾ ਸੰਘਰਸ ਉਲੀਕਣ ਲਈ ਮਜਬੂਰ ਹੋਵੇਗੀ।
ਉਹਨਾਂ ਕਿਹਾ ਕਿ ਜਿਲੇ ਅੰਦਰ ਰੋਜਾਨਾਂ ਟਰਾਂਸਫਾਰਮ ਚੋਰੀਆਂ ਦਾ ਜਿੰਮੇਵਾਰ ਪਰਸਾਸਨ ਹੈ,ਉਹ ਇਸਤੇ ਨਕੇਲ ਕੱਸਕੇ ਗੁਨਾਹਗਾਰਾਂ ਨੂੰ ਗਰਿਫਤਾਰ ਕਰੇ I ਇਸ ਸਮੇਂ ਕਲਕੱਤਾ ਵਿਖੇ ਵਾਪਰੇ ਬਲਾਤਕਾਰ ਕਾਂਡ ਦੀ ਨਿਖੇਧੀ ਕਰਦਿਆਂ ਦੋਸੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਗਈ।
ਮੀਟਿੰਗ ਦੌਰਾਨ ਸੂਬਾ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ,ਸੂਬਾਈ ਆਗੂ ਭੋਲਾ ਸਿੰਘ ਸਮਾਓ,ਗੁਰਜੰਟ ਸਿੰਘ ਮਾਨਸਾ,ਪੰਜਾਬ ਸਿੰਘ ਅਕਲੀਆ,ਨਰਿੰਦਰ ਕੌਰ ਬੁਰਜ ਹਮੀਰਾ,ਕਰਨੈਲ ਸਿੰਘ ਮਾਨਸਾ ਜਿਲਾ ਆਗੂ ਤਰਸੇਮ ਅਕਲੀਆ,ਜਗਤਾਰ ਸਿੰਘ ਸਹਾਰਨਾ,ਅਮਰੀਕ ਸਿੰਘ ਕੋਟ ਧਰਮੂੰ,ਅਮੋਲਕ ਸਿੰਘ ਖੀਵਾ,ਗੁਰਤੇਜ ਸਿੰਘ ਵਰੇ,ਦਰਸਨ ਮੰਘਾਣੀਆਂ,ਵਿੰਦਰ ਸਿੰਘ ਖੀਵਾ,ਗੁਰਦੀਪ ਸਿੰਘ ਖਿਆਲਾ,ਸੁਖ ਚਰਨ ਦਾਨੇਵਾਲੀਆ,ਮਨਜੀਤ ਸੋਢੀ,ਸਰਪੰਚ ਰਾਜੂ ਸਿੰਘ,ਅਮਰੀਕ ਸਿੰਘ ਮਾਨਸਾ,ਗੁਰਜੰਟ ਸਿੰਘ ਚੱਕ ਅਲੀਸੇਰ, ਤੇ ਲੱਖਾ ਸਿੰਘ ਭੈਣੀ ਹਾਜਿਰ ਸਨ।