All Latest News

ਬਲਾਕ ਪਠਾਨਕੋਟ -2 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਫ਼ਲਤਾ ਪੂਰਵਕ ਸੰਪੰਨ

 

ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ:- ਕਮਲਦੀਪ ਕੌਰ

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ:- ਨਰੇਸ਼ ਪਨਿਆੜ

ਪੰਜਾਬ ਨੈੱਟਵਰਕ, ਪਠਾਨਕੋਟ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ -2 ਨਰੇਸ਼ ਪਨਿਆੜ ਦੀ ਅਗਵਾਈ ਹੇਠ ਭੋਆ ਸਕੂਲ ਦੇ ਖੇਡ ਮੈਦਾਨ ਵਿੱਚ ਬੀਤੇ ਦਿਨੀਂ ਸ਼ੁਰੂ ਹੋਈਆਂ ਤਿੰਨ ਰੋਜ਼ਾ ਬਲਾਕ ਪਠਾਨਕੋਟ-2 ਦੀਆਂ ਪ੍ਰਾਇਮਰੀ ਬਲਾਕ ਪੱਧਰੀ ਖੇਡਾਂ ਸਫ਼ਲਤਾ ਪੂਰਵਕ ਸੰਪੰਨ ਹੋ ਗਈਆਂ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।

ਖੇਡਾਂ ਦੀ ਸ਼ੁਰੁਆਤ ਵਿੱਚ ਐਨਸੀਸੀ ਕੈਡੇਟਾ ਦੀ ਟੁੱਕੜੀ ਵੱਲੋਂ ਅਤੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ।ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਵਾਹਾਵਾਹੀ ਲੁੱਟੀ ਗਈ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

ਉਨ੍ਹਾਂ ਬਲਾਕ ਪਠਾਨਕੋਟ -2 ਦੇ ਅਧਿਆਪਕਾਂ ਵੱਲੋਂ ਅਨੁਸ਼ਾਸਨ ਨਾਲ ਕਰਵਾਈਆਂ ਖੇਡਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਦੌਰਾਨ ਬੀਪੀਈਓ ਨਰੇਸ਼ ਪਨਿਆੜ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਕਲੱਸਟਰ ਪੱਧਰ ਤੇ ਜੇਤੂ ਬੱਚਿਆਂ ਨੇ ਭਾਗ ਲਿਆ ਹੈ ਅਤੇ ਹੁਣ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਨਗੇ।

ਉਨ੍ਹਾਂ ਕਿਹਾ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਪੋਰਟਸ ਇੰਚਾਰਜ ਸੁਰਿੰਦਰ ਕੁਮਾਰ ਅਤੇ ਖੇਡ ਕਮੇਟੀ ਦੇ ਨੋਡਲ ਇੰਚਾਰਜ ਸੈਂਟਰ ਹੈਡ ਟੀਚਰ ਰਾਜੇਸ਼ ਕੁਮਾਰ ਬਨੀ ਲੋਧੀ ਸਮੇਤ ਪੂਰੀ ਸਮੂਹ ਖੇਡ ਕਮੇਟੀ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਈ ਗਈ ਹੈ, ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਦੀ ਰਿਫਰੈਸ਼ਮੈਂਟ ਲਈ ਵਧੀਆ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਂਟਰ ਹੈਡ ਟੀਚਰ ਹਰਪ੍ਰੀਤ ਸ਼ਰਮਾ, ਸੁਨੀਲ ਕੁਮਾਰ , ਰਾਮ ਦਾਸ, ਕਵਿਤਾ ਰਾਣੀ, ਸਤਵੰਤ ਕੌਰ, ਰਾਜੇਸ਼ ਕੁਮਾਰ, ਸੰਜੀਵ ਮਨੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *