ਪੰਜਾਬ ਸਟੂਡੈਂਟਸ ਯੂਨੀਅਨ ਨੇ UGC ਦੁਆਰਾ ਲਿਆਂਦੇ ਖਰੜੇ ਦੀਆਂ ਸਾੜੀਆਂ ਕਾਪੀਆਂ

All Latest NewsNews FlashPunjab News

 

ਪਰਮਜੀਤ ਢਾਬਾਂ, ਫਾਜ਼ਿਲਕਾ

ਯੂਜੀਸੀ ਵਲੋਂ ਜਾਰੀ ਖਰੜੇ ਦੁਆਰਾ ਕੇਂਦਰ ਸਰਕਾਰ ਯੂਨੀਵਰਸਿਟੀਆਂ ਤੇ ਕਾਲਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਜੋਨਲ ਆਗੂ ਕਮਲਜੀਤ ਮੁਹਾਰਖੀਵਾ ਅਤੇ ਜ਼ਿਲ੍ਹਾ ਆਗੂ ਮਮਤਾ ਲਾਧੂਕਾ ਨੇ ਅੱਜ ਯੂ.ਜੀ.ਸੀ. ਦੁਆਰਾ ਲਿਆਂਦੇ ਖਰੜੇ ਦੀਆਂ ਕਾਪੀਆਂ ਸਾੜਨ ਉਪਰੰਤ ਕੀਤਾ।

ਵਿਦਿਆਰਥੀ ਆਗੂਆਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਦਾ ਨਿੱਜੀਕਰਨ,ਕੇਂਦਰੀਕਰਨ ਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਕੇਂਦਰ ਸਰਕਾਰ ਆਪਦੇ ਚੇਹਤੇ ਤੇ ਕਾਰਪੋਰੇਟ ਪੱਖੀ ਬੰਦਿਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਫਿੱਟ ਕਰ ਰਹੀ ਹੈ ਤਾਂ ਜੋ ਕੇਂਦਰ ਆਪਣੇ ਕੇਂਦਰੀਕਰਨ ਅਤੇ ਧਰੁਵੀਕਰਨ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਸਕੇ।

ਬੀ ਜੇ ਪੀ ਸਰਕਾਰ ਜਦੋਂ ਦੀ ਸੱਤਾ ਤੇ ਕਾਬਜ਼ ਹੋਈ ਹੈ ਉਦੋਂ ਤੋਂ ਹੀ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ਤੇ ਲੱਗੀ ਹੋਈ ਹੈ ਤੇ ਪ੍ਰਾਈਵੇਟ ਅਦਾਰਿਆਂ ਨੂੰ ਲਗਾਤਾਰ ਸ਼ਹਿ ਦਿੱਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਯੂਜੀਸੀ ਵੱਲੋਂ ਜਾਰੀ ਖਰੜਾ ਸਾਡੀਆਂ ਸਿੱਖਿਆ ਸੰਸਥਾਵਾਂ ਨੂੰ ਨੌਕਰਸ਼ਾਹ,ਕਾਰਪੋਰੇਟ ਪੱਖੀ,ਗੈਰ ਵਿੱਦਿਅਕ ਤਜਰਬੇ ਵਾਲੇ ਬੰਦਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡੇ ਵੱਡੇ ਸਿੱਖਿਆ ਸ਼ਾਸਤਰੀਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਨੂੰ ਇੱਕ ਵਸਤੂ ਵਜੋਂ ਵਰਤਿਆ ਜਾ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਸਿੰਘ ਤੇ ਵਿਦਿਆਰਥੀ ਆਗੂ ਭੁਪਿੰਦਰ ਸਿੰਘ, ਕਾਜਲ ਰਾਣੀ,ਮਨੀਸ਼ਾ ਲਾਧੂਕਾ,ਸੰਜਨਾ ਫਾਜ਼ਿਲਕਾ,ਸੁਨੀਤਾ ਮੁਹਾਰਖੀਵਾ,ਕੋਮਲ ਰਾਣੀ,ਮਨਜੀਤ ਕੌਰ,ਸੁਖਦੇਵ ਸਿੰਘ,ਰਵੀ,ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ ਅਤੇ ਹੋਰ ਵੀ ਵਿਦਿਆਰਥੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *