All Latest NewsNews FlashPunjab News

Punjab News- ਕੁਲਦੀਪ ਧਾਲੀਵਾਲ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

 

Punjab News-

ਅੱਜ ਸੰਜੀਵ ਅਰੋੜਾ ਨੂੰ ਪੰਜਾਬ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਮਿਲਿਆ ਹੈ, ਉਥੇ ਹੀ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੇਰੇ ਲਈ ਕੋਈ ਮਹਿਕਮਾ ਨਹੀਂ, ਸਗੋਂ ਪੰਜਾਬ ਪਹਿਲਾਂ ਹੈ।

ਉਨ੍ਹਾਂ ਕਿਹਾ ਕਿ, ਮੈਂ ਕੈਲੀਫੋਰਨੀਆ ਵਿਚ ਪੀ.ਆਰ ਸੀ, ਪਰ ਮੈਂ ਪੰਜਾਬ ਦੀ ਜੰਗ ਲੜਨ ਲਈ ਵਾਪਸ ਆਇਆ ਹਾਂ। ਮੈਂ 26 ਦਸੰਬਰ 2015 ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਇਆ, ਅੱਜ ਤਕ ਮੈਂ ਇਕ ਵੀ ਛੁੱਟੀ ਨਹੀਂ ਕੀਤੀ। ਮੈਂ 24 ਘੰਟੇ ਪਾਰਟੀ ਲਈ ਕੰਮ ਕੀਤਾ। ਧਾਲੀਵਾਲ ਨੇ ਕਿਹਾ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਜਿਹੜਾ ਮਹਿਕਮਿਆਂ ਪਿੱਛੇ ਫਿਰਦਾ ਹੋਵੇ, ਮੈਂ ਪਾਰਟੀ ਦਾ ਸਿਪਾਹੀ ਸੀ, ਹਾਂ ਅਤੇ ਹਮੇਸ਼ਾ ਰਹਾਂਗਾ।

ਧਾਲੀਵਾਲ ਨੇ ਕਿਹਾ ਕਿ ਮੈਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਫਾਦਾਰ ਸਿਪਾਹੀ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਾਢੇ ਤਿੰਨ ਸਾਲ ਕੈਬਨਿਟ ਵਿਚ ਮੌਕਾ ਦਿੱਤਾ। ਜਦੋਂ ਮੈਨੂੰ ਪਹਿਲਾਂ ਮਹਿਕਮੇ ਦਿੱਤੇ, ਮੈਂ 11 ਹਜ਼ਾਰ ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਛੁਡਵਾ ਕੇ ਦਿੱਤੀ। ਮੈਂ ਪੰਜਾਬ ਨਹੀਂ, ਸਗੋਂ ਸਾਰੇ ਹਿੰਦੁਸਤਾਨ ਦਾ ਪਹਿਲਾਂ ਲੀਡਰ ਹਾਂ, ਜਿਸ ਨੇ ਸੂਬੇ ਦੇ ਲੋਕਾਂ ਵੱਲੋਂ ਮੱਲੀ ਹੋਈ 11 ਹਜ਼ਾਰ ਏਕੜ ਜ਼ਮੀਨ ਛੁਡਵਾਈ, ਜਿਸ ਦੀ ਕੀਮਤ ਉਸ ਸਮੇਂ 2700 ਕਰੋੜ ਰੁਪਏ ਸੀ।

ਐੱਨ. ਆਰ. ਆਈ. ਵਿਭਾਗ ਵਿਚ ਹੁੰਦਿਆਂ ਮੈਂ ਪਿਛਲ਼ੇ ਦੋ ਸਾਲਾਂ ਵਿਚ 4 ਹਜ਼ਾਰ ਐੱਨਆਰਆਈਸ ਦੇ ਕੇਸ ਹੱਲ ਕੀਤੇ। ਐੱਨਆਰਆਈ ਮਿਲਣੀਆਂ ਕਰਵਾਈਆਂ। ਮੈਂ ਸਿਰਫ ਪੰਜਾਬ ਲਈ ਆਇਆ ਸੀ, ਪੰਜਾਬ ਲਈ ਮੇਰੀ ਜੰਗ ਜਾਰੀ ਰਹੇਗੀ। ਪੰਜਾਬ ਅੰਦਰ ਕਾਲੀਆਂ ਤਾਕਤਾਂ ਖ਼ਿਲਾਫ. ਯੁੱਧ ਨਸ਼ੇ ਵਿਰੁੱਧ ਜਾਰੀ ਰਹੇਗਾ। ਜਿਸ ਤਰ੍ਹਾਂ ਮੈਂ ਪਹਿਲਾਂ 10 ਸਾਲ ਕੰਮ ਕੀਤਾ, ਉਸੇ ਤਰ੍ਹਾਂ ਆਖਰੀ ਸਾਹ ਤਕ ਕੰਮ ਕਰਦਾ ਰਹਾਂਗਾ।

 

Leave a Reply

Your email address will not be published. Required fields are marked *