IMD Alert: ਪੰਜਾਬ ਦੇ 5 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ
IMD Alert: 16 ਜੁਲਾਈ ਤੋਂ ਸੂਬੇ ‘ਚ ਦੋਬਾਰਾ ਬਾਰਿਸ਼ ਦੇ ਹਾਲਾਤ ਬਣ ਰਹੇ ਹਨ…
IMD Alert: ਪੰਜਾਬ ਦੇ 5 ਜ਼ਿਲ੍ਹਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ‘ਚ ਹਾਲਾਤ ਆਮ ਰਹਿਣਗੇ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ 4 ਦਿਨ ‘ਚ ਹਾਲਾਤ ਆਮ ਰਹਿਣਗੇ।
ਮੌਸਮ ਵਿਭਾਗ ਮੁਤਾਬਿਕ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿੱਚ ਹਲਕੇ ਬੱਦਲ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਅਗਲੇ 4 ਦਿਨ ਹਾਲਾਤ ਆਮ ਰਹਿਣਗੇ। ਅਗਲੇ ਚਾਰ ਦਿਨਾਂ ‘ਚ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ ਤੇ ਲੋਕਾਂ ਨੂੰ ਹੁਮਸ ਪਰੇਸ਼ਾਨ ਕਰ ਸਕਦੀ ਹੈ। 16 ਜੁਲਾਈ ਤੋਂ ਸੂਬੇ ‘ਚ ਦੋਬਾਰਾ ਬਾਰਿਸ਼ ਦੇ ਹਾਲਾਤ ਬਣ ਰਹੇ ਹਨ।
ਬੀਤੇ ਦਿਨਾਂ ‘ਚ ਹੋਈ ਲਗਾਤਾਰ ਬਾਰਿਸ਼ ਦੇ ਚੱਲਦੇ ਤਾਪਮਾਨ ‘ਚ ਲਗਾਤਾਰ ਕਮੀਂ ਦੇਖਣ ਨੂੰ ਮਿਲੀ। ਸੂਬੇ ਦੇ ਔਸਤ ਤਾਪਮਾਨ ‘ਚ 2.4 ਡਿਗਰੀ ਦੀ ਕਮੀਂ ਦੇਖਣ ਨੂੰ ਮਿਲੀ ਹੈ।
ਬੀਤੇ 24 ਘੰਟਿਆਂ ਦੀ ਗੱਲ ਕਰੀਏ ਦਾ ਵੱਧ ਤੋਂ ਵੱਧ ਤਾਪਮਾਨ 4.6 ਡਿਗਰੀ ਘੱਟ ਬਣਿਆ ਹੋਇਆ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ ਭਾਖੜਾ ਡੈਮ ਨੰਗਲ ‘ਤੇ ਰਿਪੋਰਟ ਕੀਤਾ ਗਿਆ, ਜੋ ਕਿ 32.6 ਡਿਗਰੀ ਰਿਹਾ ਹੈ।
ਸੂਬੇ ‘ਚ 10 ਜ਼ਿਲ੍ਹੇ ਅਜਿਹੇ ਸਨ, ਜਿੱਥੇ ਤਾਪਮਾਨ 30 ਡਿਗਰੀ ਤੋਂ ਘੱਟ ਰਿਪੋਰਟ ਕੀਤਾ ਗਿਆ, ਜਿਨ੍ਹਾਂ ‘ਚ ਅੰਮ੍ਰਿਤਸਰ ‘ਚ 29.1 ਡਿਗਰੀ, ਪਟਿਆਲਾ ‘ਚ 29.8 ਡਿਗਰੀ ਤੇ ਪਠਾਨਕੋਟ ‘ਚ 28.9 ਡਿਗਰੀ, ਫਰੀਦਕੋਟ ‘ਚ 28.5 ਡਿਗਰੀ ਤੇ ਬਠਿੰਡਾ ‘ਚ 28.2 ਡਿਗਰੀ ਦਰਜ ਕੀਤਾ ਗਿਆ।
ਵੀਰਵਾਰ ਸਵੇਰੇ 5:30 ਵਜੇ ਤੱਕ ਅੰਮ੍ਰਿਤਸਰ ‘ਚ 22.5 ਮਿਮੀ ਬਾਰਿਸ਼, ਪਠਾਨਕੋਟ ‘ਚ 22 ਮਿਮੀ, ਬਠਿੰਡਾ ‘ਚ 9 ਮਿਮੀ, ਮੋਗਾ ‘ਚ 6.5 ਮਿਮੀ, ਫਾਜ਼ਿਲਕਾ ‘ਚ 4 ਮਿਮੀ ਤੇ ਪਟਿਆਲਾ ‘ਚ 2 ਮਿਮੀ ਦਰਜ ਕੀਤੀ ਗਈ। tv9